ਆਈਕੋਨਿਕ ਸਕੂਲ ਦੀ ਇਨੇਜ਼ ਨੇ ‘ਡਾਂਸ ਦਾ ਜ਼ੁਨੂਨ’ ਮੁਕਾਬਲੇ ’ਚ ਮਾਰੀ ਬਾਜ਼ੀ
ਆਈਕੋਨਿਕ ਸਕੂਲ ਦੀ ਇਨੇਜ਼ ਨੇ ‘ਡਾਂਸ ਦਾ ਜ਼ੁਨੂਨ’ ਮੁਕਾਬਲੇ ’ਚ ਮਾਰੀ ਬਾਜ਼ੀ
Publish Date: Wed, 01 Apr 2026 03:19 PM (IST)
Updated Date: Wed, 01 Apr 2026 03:22 PM (IST)
ਸਟਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬੀਤੇ ਦਿਨੀਂ ਅੰਮ੍ਰਿਤਸਰ ’ਚ ਆਯੋਜਿਤ ‘ਡਾਂਸ ਦਾ ਜ਼ੁਨੂਨ ਸੀਜ਼ਨ-2’ ਮੁਕਾਬਲੇ ’ਚ ਸਥਾਨਕ ਮਲੋਟ ਰੋਡ ਸਥਿਤ ਆਈਕੋਨਿਕ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਇਨੇਜ਼ ਕੌਰ ਭੁੱਲਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋਹਾਂ ਵਰਗਾਂ ’ਚ ਬਾਜ਼ੀ ਮਾਰ ਲਈ ਹੈ। ਚੌਥੀ ਜਮਾਤ ’ਚ ਪੜ੍ਹ ਰਹੀ ਇਨੇਜ਼ ਨੇ ਸੋਲੋ ਤੇ ਡੁਇਟ ਕੈਟੇਗਰੀ ’ਚ ਹਿੱਸਾ ਲਿਆ ਤੇ ਆਪਣੀ ਪ੍ਰਤਿਭਾ ਦੇ ਜ਼ੋਰ ’ਤੇ ਦੋਹਾਂ ’ਚ ਪਹਿਲਾ ਸਥਾਨ ਹਾਸਲ ਕੀਤਾ। ਇਨੇਜ਼ ਦੀ ਇਸ ਉਪਲਬਧੀ ਨਾਲ ਸਕੂਲ ਤੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਛੋਟੀ ਉਮਰ ’ਚ ਹੀ ਉਸਦਾ ਆਤਮਵਿਸ਼ਵਾਸ, ਸਟੇਜ ਪ੍ਰੇਜ਼ੈਂਸ ਤੇ ਡਾਂਸ ਪ੍ਰਤੀ ਜ਼ੁਨੂਨ ਨੇ ਜੱਜਾਂ ਤੇ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਮੁਕਾਬਲੇ ਦੌਰਾਨ ਉਸਦੀ ਪ੍ਰਸਤੁਤੀ ਨੂੰ ਖੂਬ ਸਰਾਹਿਆ ਗਿਆ। ਸਕੂਲ ਦੇ ਪ੍ਰਿੰਸਿਪਲ ਵਿਨੀਤ ਕੁਮਾਰ ਤੇ ਮੈਨੇਜਿੰਗ ਡਾਇਰੈਕਟਰ ਸਾਗਰ ਪਰੂਥੀ ਨੇ ਇਨੇਜ਼ ਨੂੰ ਇਸ ਉਪਲਬਧੀ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਨੇਜ਼ ਭਵਿੱਖ ’ਚ ਵੀ ਇਸੇ ਤਰ੍ਹਾਂ ਮਿਹਨਤ ਤੇ ਲਗਨ ਨਾਲ ਕਾਮਯਾਬੀ ਹਾਸਲ ਕਰਦੀ ਰਹੇਗੀ। ਇਨੇਜ਼ ਦੀ ਇਸ ਜਿੱਤ ਨੇ ਨਾ ਸਿਰਫ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ, ਬਲਕਿ ਇਹ ਵੀ ਸਾਬਤ ਕੀਤਾ ਹੈ ਕਿ ਪ੍ਰਤਿਭਾ ਉਮਰ ਦੀ ਮੋਹਤਾਜ ਨਹੀਂ ਹੁੰਦੀ।