ਬੈਂਕਾਂ ’ਚ ਨਕਦ ਭੁਗਤਾਨ ਦੀ ਵੱਡੀ ਘਾਟ
ਬੈਂਕਾਂ ’ਚ ਨਗਦ ਭੁਗਤਾਨ ਦੀ ਵੱਡੀ ਘਾਟ
Publish Date: Wed, 15 Apr 2026 03:50 PM (IST)
Updated Date: Wed, 15 Apr 2026 03:54 PM (IST)
ਸੁਖਦੀਪ ਸਿੰਘ ਗਿੱਲ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦੀ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕਰਮਜੀਤ ਸਿੰਘ ਸ਼ਰਮਾ ਵੱਲੋਂ ਭਾਰਤ ਸਰਕਾਰ, ਵਿੱਤ ਪ੍ਰਬੰਧ ਤੇ ਰਿਜ਼ਰਵ ਬੈਂਕ ਤੋਂ ਮੰਗ ਕੀਤੀ ਗਈ ਹੈ ਕਿ ਇਸ ਸ਼ਹਿਰ ਤੇ ਜ਼ਿਲ੍ਹੇ ਦੇ ਸਾਰੇ ਹੀ ਬੈਂਕਾਂ ’ਚ ਨਗਦ ਭੁਗਤਾਨ ਦੀ ਘਾਟ ਕਾਰਨ ਪੈਨਸ਼ਨਰਜ਼ ਤੇ ਆਮ ਲੋਕ ਬਹੁਤ ਹੀ ਤੰਗ ਹੋ ਰਹੇ ਹਨ। ਸਾਰੇ ਏਟੀਐਮ ’ਚ ਵੀ ਕੈਸ਼ ਨਹੀਂ ਹੁੰਦਾ। ਇਸ ਨਗਦ ਭੁਗਤਾਨ ਦੀ ਘਾਟ ਕਾਫੀ ਸਮੇਂ ਤੋਂ ਚੱਲ ਰਹੀ ਹੈ। ਮੰਗ ਕਰਨ ਤੇ ਵੀ ਕੈਸ਼ ਭੁਗਤਾਨ ਦਾ ਪ੍ਰਬੰਧ ਨਹੀਂ ਹੁੰਦਾ। ਇਸ ਲਈ ਕੇਂਦਰੀ ਵਿੱਤ ਮੰਤਰੀ ਤੇ ਰਿਜ਼ਰਵ ਬੈਂਕ ਨੂੰ ਇਸ ਵਿਸ਼ੇ ਤੇ ਤਰੁੰਤ ਧਿਆਨ ਦੇ ਕੇ ਨਗਦ ਰਾਸ਼ੀ ਜਲਦੀ ਭੇਜਣ ਦੀ ਮੰਗ ਕੀਤੀ ਜਾਂਦੀ ਹੈ। ਇਸ ਸਬੰਧੀ ਵਿਸ਼ੇਸ਼ ਮੀਟਿੰਗ ਸਮੇਂ ਹਰਦੇਵ ਸਿੰਘ, ਚੌਧਰੀ ਬਲਬੀਰ ਸਿੰਘ, ਕਰਨੈਲ ਸਿੰਘ ਬਰਾੜ, ਸੁਖਮੰਦਰ ਸਿੰਘ ਬੇਦੀ, ਕੁਲਦੀਪ ਸਿੰਘ ਬਰਾੜ, ਜਸਵੰਤ ਸਿੰਘ ਬਰਾੜ, ਬਲਵੰਤ ਸਿੰਘ ਅਟਵਾਲ, ਓਮ ਪ੍ਰਕਾਸ਼, ਬਲਜੀਤ ਸਿੰਘ, ਅੰਗਰੇਜ਼ ਸਿੰਘ ਤੇ ਸ਼ਾਮ ਲਾਲ ਹਾਜ਼ਰ ਸਨ।