ਹਨੀ ਫੱਤਣਵਾਲਾ ਵੱਲੋਂ ਸ਼ਿੰਗਾਰਾ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ
ਹਨੀ ਫੱਤਣਵਾਲਾ ਵੱਲੋਂ ਸ਼ਿੰਗਾਰਾ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ
Publish Date: Wed, 28 Jan 2026 06:41 PM (IST)
Updated Date: Wed, 28 Jan 2026 06:43 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਇਥੋਂ ਨੇੜਲੇ ਪਿੰਡ ਖੱਪਿਆਂਵਾਲੀ ਵਾਸੀ ਸ਼ਿੰਗਾਰਾ ਸਿੰਘ (90) ਜਿੰਨਾ ਦਾ ਬੀਤੇਂ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ’ਤੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸ਼ਿੰਗਾਰਾ ਸਿੰਘ ਇੱਕ ਨੇਕ ਦਿਲ ਇਨਸਾਨ ਅਤੇ ਧਾਰਮਿਕ ਵਿਚਾਰਾਂ ਦੇ ਮਾਲਕ ਸਨ। ਉਹਨਾਂ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਮੁਖਤਿਆਰ ਸਿੰਘ, ਬਲਵਿੰਦਰ ਸਿੰਘ, ਸੋਭਾ ਸਿੰਘ, ਗੁਰਮੀਤ ਸਿੰਘ ਕਾਕਾ, ਨਿਹਾਲ ਸਿੰਘ, ਮੋਹਿੰਦਰ ਸਿੰਘ, ਮੁਕੇਸ਼ ਕੁਮਾਰ ਤੇ ਪਰਿਵਾਰ ਦੇ ਤੇ ਰਿਸ਼ਤੇਦਾਰ ਹਾਜਰ ਸਨ।