ਹਨੀ ਫੱਤਣਵਾਲਾ ਨੇ ਕੀਤਾ ਦੁੱਖ ਸਾਂਝਾ
ਹਨੀ ਫੱਤਣਵਾਲਾ ਨੇ ਸੁਰਜੀਤ ਕੌਰ ਹਰਾਜ ਦੇ ਦਿਹਾਂਤ ’ਤੇ ਕੀਤਾ ਦੁੱਖ ਸਾਂਝਾ
Publish Date: Sat, 21 Feb 2026 04:46 PM (IST)
Updated Date: Sat, 21 Feb 2026 04:48 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਇਥੋਂ ਨੇੜਲੇ ਪਿੰਡ ਹਰਾਜ ਵਾਸੀ ਸਵ. ਦਿਆ ਸਿੰਘ ਵਿਰਕ ਦੇ ਧਰਮਪਤਨੀ ਸੁਰਜੀਤ ਕੌਰ ਜਿੰਨਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ’ਤੇ ਮ੍ਰਿਤਕ ਦੇ ਪੁੱਤਰ ਗੁਰਭਜਨ ਸਿੰਘ ਨਾਲ ਅਫਸੋਸ ਪ੍ਰਗਟ ਕਰਦਿਆਂ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਹਨੀ ਫੱਤਣਵਾਲਾ ਨੇ ਕਿਹਾ ਕਿ ਮਾਤਾ ਸੁਰਜੀਤ ਕੌਰ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਬਘੇਲ ਸਿੰਘ, ਮੋਹਨ ਸਿੰਘ, ਗਗਨਦੀਪ ਸਿੰਘ ਤੇ ਬਵਨਦੀਪ ਸਿੰਘ ਤੇ ਹੋਰ ਰਿਸ਼ਤੇਦਾਰ ਤੇ ਪਿੰਡ ਵਾਸੀ ਹਾਜਰ ਸਨ।