ਹਨੀ ਫੱਤਣਵਾਲਾ ਨੇ ਕਮਰਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਹਨੀ ਫੱਤਣਵਾਲਾ ਨੇ ਕੀਤਾ ਕਮਰਾ ਪਰਿਵਾਰ ਨਾਲ ਦੁੱਖ ਸਾਂਝਾ
Publish Date: Wed, 21 Jan 2026 03:57 PM (IST)
Updated Date: Wed, 21 Jan 2026 04:00 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪ੍ਰਦੀਪ ਕਮਰਾ, ਸੰਦੀਪ ਕਮਰਾ ਰਿਟਾ. ਅਧਿਆਪਕ, ਰਣਦੀਪ ਰਾਣਾ ਕਮਰਾ ਸਾਬਕਾ ਕੌਂਸਲਰ ਅਤੇ ਸਾਬਕਾ ਮੰਡਲ ਪ੍ਰਧਾਨ ਭਾਜਪਾ ਦੇ ਮਾਤਾ ਪ੍ਰਕਾਸ਼ ਦੇਵੀ ਕਮਰਾ ਧਰਮਪਤਨੀ ਸਵ. ਮਾਸਟਰ ਚਮਨ ਲਾਲ ਕਮਰਾ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਦਿਹਾਂਤ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਅਤੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫ਼ੱਤਣਵਾਲਾ ਨੇ ਦੁੱਖ ਸਾਂਝਾ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਮਾਤਾ ਪ੍ਰਕਾਸ਼ ਦੇਵੀ ਕਮਰਾ ਇੱਕ ਨੇਕ ਦਿਲ ਅਤੇ ਧਾਰਮਿਕ ਵਿਚਾਰਾਂ ਦੇ ਮਾਲਕ ਸਨ। ਉਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜੋ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਸੁਰਿੰਦਰ ਅਰੋੜਾ ਐੱਸਡੀਓ ਟੈਲੀਫ਼ੋਨ ਐਕਸਚੇਂਜ, ਡਾ. ਪ੍ਰੇਮ ਗਿਰਧਰ, ਅਸ਼ੀਰਵਾਦ ਕਲੱਬ ਦੇ ਪ੍ਰਧਾਨ ਬੂਟਾ ਰਾਮ ਕਮਰਾ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਕਟਾਰੀਆ, ਸਾਬਕਾ ਕੌਂਸਲਰ ਬੰਟੀ ਖੇੜਾ, ਪੱਪੂ ਅਹੂਜਾ, ਗੁਰਮੀਤ ਸਿੰਘ ਜੀਤਾ ਕੌਂਸਲਰ, ਨਵਨੀਤ ਸਿੰਘ ਬਰਾੜ, ਮੁਨੀਸ਼ ਦੂਆ, ਮਨੀ ਬੇਦੀ, ਵਿਕਰਮ ਪ੍ਰੇਮੀ, ਹਰਬੀਰ ਸਿੰਘ ਕਾਲੀ ਸੰਧੂ, ਅਸ਼ੋਕ ਕਮਰਾ ਰਿਟਾ. ਕਰਮਚਾਰੀ ਸੈਂਟਰਲ ਬੈਂਕ ਆਫ਼ ਇੰਡੀਆ, ਪ੍ਰੇਮ ਚੁਚਰਾ ਰਿਟਾ, ਚੀਫ਼ ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਛਾਬੜਾ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।