ਹਨੀ ਫੱਤਣਵਾਲਾ ਨੇ ਜਾਣਿਆ ਜਗਸੀਰ ਸਿੰਘ ਦਾ ਹਾਲ
ਹਨੀ ਫੱਤਣਵਾਲਾ ਨੇ ਜਾਣਿਆ ਜਗਸੀਰ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦਾ ਹਾਲ
Publish Date: Fri, 02 Jan 2026 06:12 PM (IST)
Updated Date: Fri, 02 Jan 2026 06:14 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਿੰਡ ਜੱਸੇਆਣਾ ਵਾਸੀ ਜਗਸੀਰ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜਿੰਨਾ ਦੀ ਧਰਮਪਤਨੀ ਕੁਲਵਿੰਦਰ ਕੌਰ ਹੁਣੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜੋਨ ਕਾਨਿਆਂਵਾਲੀ ਤੋਂ ਸ਼ੋ੍ਮਣੀ ਅਕਾਲੀ ਦਲ ਦੀ ਟਿਕਟ ਤੋਂ ਸੀਟ ਜਿੱਤੇ ਹਨ। ਉਹ ਬਠਿੰਡਾ ਦੇ ਹਸਪਤਾਲ ਵਿਖੇ ਦਾਖਲ ਸਨ ਉਨ੍ਹਾਂ ਦਾ ਹਾਲ ਚਾਲ ਜਾਨਣ ਲਈ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਪਿੰਡ ਜੱਸੇਆਣਾ ਗਏ, ਜਿੱਥੇ ਉਨ੍ਹਾਂ ਨੇ ਜਗਸੀਰ ਸਿੰਘ ਦਾ ਹਾਲ ਜਾਣਿਆ। ਦੱਸਣਯੋਗ ਹੈ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਕਾਲਜ ਦੇ ’ਚ ਹੀ ਜਦ ਗਿਣਤੀ ਪੂਰੀ ਹੋਈ ਤੇ 2500 ਵੋਟਾਂ ’ਤੇ ਐਲਾਨ ਹੋ ਗਿਆ ਤੇ ਉਥੇ ਕਾਲਜ ’ਚ ਹੀ ਜਗਸੀਰ ਸਿੰਘ ਨੂੰ ਸੀਰੀਅਸ ਹਾਰਟ ਅਟੈਕ ਆ ਗਿਆ ਸੀ। ਉਨ੍ਹਾਂ ਦਾ ਇਲਾਜ ਬਠਿੰਡਾ ਵਿਖੇ ਚੱਲਿਆ ਤੇ ਹੁਣ ਘਰ ਲਿਆਉਣ ਉਪਰੰਤ ਘਰ ’ਚ ਹੀ ਦੇਖ ਭਾਲ ਕੀਤੀ ਜਾ ਰਹੀ ਹੈ। ਹਨੀ ਫੱਤਣਵਾਲਾ ਨੇ ਪਤਾ ਲਿਆ ਤੇ ਸਾਰੇ ਪਰਿਵਾਰ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਸੱਚੇ ਪਾਤਸ਼ਾਹ ਜਲਦੀ ਜਗਸੀਰ ਸਿੰਘ ਨੂੰ ਤੰਦਰੁਸਤ ਕਰਨਗੇ। ਇਸ ਮੌਕੇ ਗੁਰਮੀਤ ਸਿੰਘ ਬਾਦਲ ਸਾਬਕਾ ਸਰਪੰਚ, ਨਿੱਕਾ ਸਿੰਘ, ਟੇਕ ਸਿੰਘ, ਹਰਨੇਕ ਸਿੰਘ, ਬੱਗੀ ਸਿੰਘ, ਛੋਟੂ ਸਿੰਘ, ਹਰਮਨਦੀਪ ਸਿੰਘ ਤੇ ਪਰਿਵਾਰ ਦੇ ਮੈਂਬਰ ਹਾਜਰ ਸਨ।