ਹਰਮੰਦਰ ਸਿੰਘ ਦੀ ਸਰੀ (ਕੈਨੇਡਾ) ’ਚ ਪ੍ਰਧਾਨ ਵਜੋਂ ਚੋਣ
ਹਰਮੰਦਰ ਸਿੰਘ ਦੀ ਸਰੀ (ਕੈਨੇਡਾ) ’ਚ ਪ੍ਰਧਾਨ ਵਜੋਂ ਚੋਣ
Publish Date: Mon, 23 Mar 2026 03:34 PM (IST)
Updated Date: Mon, 23 Mar 2026 03:37 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ ਉੱਘੇ ਕਾਰੋਬਾਰੀ, ਬੁੱਧੀਜੀਵੀ ਤੇ ਚਿੰਤਨ ਮਾਹਰ ਹਰਮੰਦਰ ਸਿੰਘ ਅੱਜ ਕੱਲ ਕਨੇਡਾ ਦੀ ਸਰੀ ਸ਼ਹਿਰ ’ਚ ਰਹਿ ਰਹੇ ਹਨ। ਬੀਤੇ ਦਿਨੀ ਉਨ੍ਹਾਂ ਦੇ ਰਿਹਾਇਸ਼ੀ ਇਲਾਕੇ ’ਚ ਹੋਈ ਸੁਸਾਇਟੀ ਦੀ ਚੋਣ ਮੌਕੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਬਤੌਰ ਪ੍ਰਧਾਨ ਚੁਣਿਆ ਗਿਆ। ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਕਰੀਬੀ ਤੇ ਸਮਾਜ ਸੇਵਕ ਪੰਮਾ ਸੰਧੂ ਉਦੇਕਰਨ ਨੇ ਦੱਸਿਆ ਕਿ ਉਹ ਪੰਜਾਬ ’ਚ ਰਹਿੰਦਿਆਂ ਵੀ ਆਪਣੇ ਕਾਰੋਬਾਰ ਦੇ ਨਾਲ ਨਾਲ ਸਮਾਜ ਸੇਵਾ ਦੇ ਕਾਰਜਾਂ ’ਚ ਆਪਣੀ ਬਣਦੀ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਚੋਣ ਮੌਕੇ ਹਰ ਵਰਗ ਦੇ ਲੋਕ ਮੌਜੂਦ ਸਨ ਅਤੇ ਉਨ੍ਹਾਂ ਨੇ ਆਪਣੀ ਰਜ਼ਾਮੰਦੀ ਨਾਲ ਹਰਮੰਦਰ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਇਆ। ਹਰਮੰਦਰ ਸਿੰਘ ਨੇ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ।