ਹਰਮਨ ਸਿੰਘ ਨੇ ਕੌਮੀ ਪੱਧਰ ’ਤੇ ਕੀਤੀ ਕਾਲਜ ਦੀ ਪ੍ਰਤੀਨਿਧਤਾ
ਹਰਮਨ ਸਿੰਘ ਨੇ ਕੀਤੀ ਰਾਸਟਰੀ ਪੱਧਰ ਤੇ ਕਾਲਜ ਦੀ ਪ੍ਰਤੀਨਿਧਤਾ
Publish Date: Sat, 14 Feb 2026 04:26 PM (IST)
Updated Date: Sat, 14 Feb 2026 04:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਪ੍ਰਿੰਸ. ਰਾਜੇਸ ਮਹਾਜਨ ਦੇ ਮਾਰਗ ਦਰਸ਼ਨ ਹੇਠ ਐਮਐਮਡੀ ਡੀਏਵੀ ਕਾਲਜ ਗਿੱਦੜਬਾਹਾ ’ਚ ਪ੍ਰੋਫੈਸਰ ਅੰਜਲੀ ਅਤੇ ਜਸਵਿੰਦਰ ਬਾਘਲਾ ਦੀ ਅਗਵਾਈ ਹੇਠ ਚੱਲ ਰਹੇ ਐਨਐਸਐਸ ਯੂਨਿਟ ’ਚ ਕਾਲਜ ਦੇ ਵਲੰਟੀਅਰ ਹਰਮਨ ਸਿੰਘ ਦੀ ਚੋਣ ਨੈਸ਼ਨਲ ਇੰਟੀਗਰੇਸ਼ਨ ਰਾਸ਼ਟਰੀ ਕੈਂਪ ਬਾਗਲਪੁਰ, ਬਿਹਾਰ ਵਿਖੇ ਹੋਈ। ਇੱਥੇ ਵਰਣਨਯੋਗ ਹੈ ਕਿ ਇਸ ਕੈਂਪ ’ਚ ਪੂਰੇ ਪੰਜਾਬ ਵਿੱਚੋਂ ਕੇਵਲ 10 ਵਲੰਟੀਅਰਾਂ ਦੀ ਚੋਣ ਹੋਈ ਸੀ ਜਦੋਂਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚੋਂ ਕੇਵਲ 2 ਵਲੰਟੀਅਰਾਂ ਦੀ ਚੋਣ ਹੋਈ ਸੀ, ਜਿਸ ਵਿੱਚ ਇੱਕ ਵਲੰਟੀਅਰ ਇਸ ਕਾਲਜ ਦਾ ਸੀ। ਕਾਲਜ ਪਹੁੰਚਣ ’ਤੇ ਇਸ ਵਲੰਟੀਅਰ ਦਾ ਪ੍ਰਿੰਸੀਪਲ ਅਤੇ ਐਨਐਸਐਸ ਵਿਭਾਗ ਵੱਲੋਂ ਜਿੱਥੇ ਸਵਾਗਤ ਕੀਤਾ ਗਿਆ ਉੱਥੇ ਹੀ ਇਸ ਵੈਲੰਟੀਅਰ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ। ਇਸ ਮੌਕੇ ਕਾਲਜ ਪ੍ਰਿੰ. ਰਾਜੇਸ਼ ਮਹਾਜਨ ਤੋਂ ਇਲਾਵਾ ਪ੍ਰੋਫੈਸਰ ਅੰਜਲੀ, ਜਸਵਿੰਦਰ ਬਾਘਲਾ ( ਐਨਐਸਐਸ ਯੂਨਿਟ ਦੇ ਪ੍ਰੋਗਰਾਮ ਅਫਸਰ), ਰਿੰਕੂ ਆਦੀਵਾਲ ਅਤੇ ਭੂਪਤੀ ਪ੍ਰਸਾਦ ਵੀ ਮੌਜੂਦ ਸਨ।