ਕੈਮਿਸਟਰੀ ’ਚੋਂ ਹਰਕਮਲ ਨੇ ਹਾਸਲ ਕੀਤਾ ਗੋਲਡ ਮੈਡਲ
ਕੈਮਿਸਟਰੀ ’ਚੋਂ ਹਰਕਮਲ ਨੇ ਹਾਸਲ ਕੀਤਾ ਗੋਲਡ ਮੈਡਲ
Publish Date: Tue, 21 Apr 2026 06:14 PM (IST)
Updated Date: Tue, 21 Apr 2026 06:19 PM (IST)
ਸੁਖਦੀਪ ਸਿੰਘ ਗਿੱਲ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਸੀਆਰਐਮ ਡੀਏਵੀ ਸਕੂਲ ਦੇ ਹੋਣਹਾਰ ਵਿਦਿਆਰਥੀ ਹਰਕਮਲ ਸਿੰਘ ਸਪੁੱਤਰ ਬੂਟਾ ਸਿੰਘ ਵਾਕਫ਼ ਜਿਸ ਨੇ ਸਾਲ 2019 ’ਚ ਇਸ ਸਕੂਲ ਤੋਂ ਦਸਵੀਂ ਜਮਾਤ ਪਾਸ ਕੀਤੀ ਹੈ, ਲਗਾਤਾਰ ਆਪਣੀ ਮਿਹਨਤ ਪੜ੍ਹਾਈ ’ਚ ਮੱਲਾਂ ਮਾਰ ਰਿਹਾ ਹੈ। ਇਸ ਵਿਦਿਆਰਥੀ ਨੇ ਹਾਲ ਹੀ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਐੱਸਸੀ ਆਨਰਜ਼ ਕੈਮਿਸਟਰੀ ’ਚ ਟੋਪ ਕਰਕੇ ਗੋਲਡ ਮੈਡਲ ਹਾਸਲ ਕੀਤਾ ਤੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਦੇ ਪ੍ਰਿੰਸੀਪਲ ਹਰਪਾਲ ਕੌਰ ਨੇ ਵਿਦਿਆਰਥੀ ਹਰਕਮਲ ਦੁਆਰਾ ਇਸ ਸਕੂਲ ਵਿਖੇ ਪਹੁੰਚਣ ਸਮੇਂ ਕੀਤਾ। ਵਿਦਿਆਰਥੀ ਦੀ ਸ਼ਾਨਦਾਰ ਕਾਮਯਾਬੀ ਤੇ ਦਿਲੋਂ ਵਧਾਈ ਦਿੰਦਿਆਂ ਸਕੂਲ ਮੁਖੀ ਨੇ ਉਸ ਦੇ ਸ਼ਾਨਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਹਰਕਮਲ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ।