ਮਿਮਿਟ ਵਿਖੇ ਲੜਕੇ ਤੇ ਲੜਕੀਆਂ ਦੇ ਹੈਂਡਬਾਲ ਮੁਕਾਬਲੇ ਕਰਵਾਏ
ਮਿਮਿਟ ਵਿਖੇ ਲੜਕੇ ਤੇ ਲੜਕੀਆਂ ਦੇ ਹੈਂਡਬਾਲ ਮੁਕਾਬਲੇ ਕਰਵਾਏ
Publish Date: Fri, 10 Apr 2026 03:29 PM (IST)
Updated Date: Fri, 10 Apr 2026 03:32 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਲੋਟ : ਮਲੋਟ ਇੰਸਟੀਚਿਓੂਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਵਿਖੇ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਇੰਟਰ ਕਾਲਜ ਹੈਂਡਬਾਲ ਟੂਰਨਾਮੈਂਟ ਕਰਵਾਇਆ ਗਿਆ। ਸੰਸਥਾ ਦੇ ਡੀਨ ਵਿਦਿਆਰਥੀ ਮਾਮਲੇ ਡਾ. ਮੋਹਿਤ ਕੁਮਾਰ ਤੇ ਸਪੋਰਟਸ ਪ੍ਰੈਜੀਡੈਂਟ ਜਤਿੰਦਰ ਸਿੰਘ ਨੇ ਦੱਸਿਆ ਕਿ ਮਿਮਿਟ ਵਿਖੇ ਲੜਕੇ ਅਤੇ ਲੜਕੀਆਂ ਦੇ ਹੈਂਡਬਾਲ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸਦੇ ਉਦਘਾਟਨੀ ਸਮਾਰੋਹ ’ਚ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਵੱਖ ਵੱਖ ਕਾਲਜਾਂ ਤੋਂ ਆਈਆਂ ਹੋਈਆਂ ਟੀਮਾਂ, ਯੂਨੀਵਰਸਿਟੀ ਦੇ ਅਧਿਕਾਰੀ ਭੁਪਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਮਿਮਿਟ ਵਿਖੇ ਹੈਂਡਬਾਲ ਕਰਵਾੳਣ ਲਈ ਧੰਨਵਾਦ ਕੀਤਾ। ਡਾ. ਜਸਕਰਨ ਸਿੰਘ ਭੁੱਲਰ ਨੇ ਸੰਸਥਾ ਦੇ ਡੀਪੀਈ ਮਨਕੀਰਤ ਸਿੰਘ ਅਤੇ ਉਨ੍ਹਾਂ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਤੇਜ ਬਾਰਸ਼ ਹੋਣ ਦੇ ਬਾਵਜੂਦ ਹੈਂਡਬਾਲ ਦਾ ਮੈਦਾਨ ਬਹੁਤ ਹੀ ਜਲਦੀ ਅਤੇ ਵਧੀਆ ਤਰੀਕੇ ਨਾਲ ਤਿਆਰ ਕੀਤਾ। ਪਹਿਲੇ ਦਿਨ ਹੋਏ ਮੁਕਾਬਲਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਪੋਰਟਸ ਪੈਂਜੀਡੈਂਟ ਨੇ ਦੱਸਿਆ ਕਿ ਸੀਜੀਸੀ ਝੰਜੇੜੀ ਦੇ ਲੜਕਿਆਂ ਦੀ ਟੀਮ ਦਾ ਮੁਕਾਬਲਾ ਮਿਮਿਟ ਮਲੋਟ ਦੀ ਟੀਮ ਨਾਲ ਹੋਇਆ ਜਿਸ ’ਚ ਮਿਮਿਟ, ਮਲੋਟ ਦੀ ਟੀਮ ਨੇ 15 ਦੇ ਮੁਕਾਬਲੇ 25 ਸਕੋਰ ਹਾਸਲ ਕਰਕੇ ਸੀਜੀਸੀ ਝੰਜੇੜੀ ਦੀ ਟੀਮ ’ਤੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਮਿਮਿਟ ਮਲੋਟ ਦੀ ਲੜਕੀਆਂ ਨੇ ਜੀਟੀਬੀ ਆਈਐਮਟੀ. ਦਾਖਾਂ ਦੀ ਟੀਮ ਨੂੰ 15-0 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਲੜਕਿਆਂ ਦੇ ਮੁਕਾਬਲਿਆਂ ਸੀਜੀਸੀ ਲਾਂਡਰਾਂ ਅਤੇ ਜੀਟੀਬੀ ਆਈਐਮਟੀ ਦਾਖਾਂ ਮੁਕਾਬਲੇ ’ਚ ਸੀਜੀਸੀ ਲਾਂਡਰਾਂ ਦੀ ਟੀਮ ਨੇ ਜਿੱਤ ਹਾਸਲ ਕੀਤੀ। ਸੀਜੀਸੀ ਲਾਂਡਰਾਂ ਅਤੇ ਜੀਟੀਬੀ ਆਈਐਮਟੀ ਦਾਖਾਂ ਦੀਆਂ ਲੜਕੀਆਂ ਦੇ ਮੁਕਾਬਲਿਆਂ ’ਚ ਸੀਜੀਸੀ ਲਾਂਡਰਾਂ ਦੀ ਟੀਮ ਨੇ 7-1 ਨਾਲ ਜਿੱਤ ਹਾਸਲ ਕੀਤੀ। ਇਸ ਟੂਰਨਾਮੈਂਟ ’ਚ ਬਲਕਾਰ ਸਿੰਘ, ਰਾਜਿੰਦਰ ਕੁਮਾਰ, ਕਵਲਜੀਤ ਸਿੰਘ, ਰਵਿੰਦਰ ਸਿੰਘ, ਮਨਪ੍ਰੀਤ ਸਿੰਦ ਅਤੇ ਗੁਰਦੀਪ ਸਿੰਘ ਰੈਫਰੀ ਦੀ ਭੁਮਿਕਾ ਨਿਭਾ ਰਹੇ ਹਨ।