ਬਸੰਤ ਪੰਚਮੀ ਮੌਕੇ ਲੰਗਰ ਲਗਾਇਆ
ਬਸੰਤ ਪੰਚਮੀ ਮੌਕੇ ਹਲਵੇ ਦੇ ਪ੍ਰਸ਼ਾਦ ਦਾ ਲੰਗਰ ਲਗਾਇਆ
Publish Date: Fri, 23 Jan 2026 06:28 PM (IST)
Updated Date: Fri, 23 Jan 2026 06:30 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸ੍ਰੀ ਸ਼ਿਆਮ ਸੇਵਾ ਮੰਡਲ ਗਿੱਦੜਬਾਹਾ ਵੱਲੋਂ ਬਸੰਤ ਪੰਚਮੀ ਦੇ ਮੌਕੇ ਅੱਜ ਸਵੇਰੇ ਸਥਾਨਕ ਗਾਂਧੀ ਚੌਂਕ ਨੇੜੇ ਹਲਵੇ ਦੇ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਲੰਗਰ ਦੀ ਸ਼ੁਰੂਆਤ ਸਮੂਹ ਦੇ ਮੈਂਬਰਾਂ ਵੱਲੋਂ ਮਾਤਾ ਸਰਸਵਤੀ ਦੀ ਪੂਜਾ ਕਰਕੇ ਕੀਤੀ ਗਈ। ਇਸ ਦੌਰਾਨ ਸ੍ਰੀ ਸ਼ਿਆਮ ਸੇਵਾ ਮੰਡਲ ਗਿੱਦੜਬਾਹਾ ਦੇ ਸਮੂਹ ਮੈਂਬਰਾ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਲੰਗਰ ਦੌਰਾਨ ਵੱਡੀ ਗਿਣਤੀ ’ਚ ਰਾਹਗੀਰਾਂ ਵੱਲੋਂ ਹਲਵੇ ਦੇ ਪ੍ਰਸਾਦ ਦਾ ਲੰਗਰ ਛੱਕਿਆ ਗਿਆ। ਇਸ ਮੌਕੇ ਮੰਡਲ ਦੇ ਪ੍ਰਧਾਨ ਰਾਜਿੰਦਰ ਸਿੰਗਲਾ ਨੇ ਦੱਸਿਆ ਕਿ ਇਲਾਕੇ ਦੇ ਸ਼ਰਧਾਲੂਆਂ ਲਈ ਖਾਟੂ ਸ਼ਿਆਮ ਅਤੇ ਸ਼੍ਰੀ ਸਾਲਾਸਰ ਧਾਮ ਦੇ ਦਰਸ਼ਨਾ ਲਈ ਇੱਕ ਸਪੈਸ਼ਲ ਬੱਸ ਗਿੱਦੜਬਾਹਾ ਤੋਂ ਖਾਟੂ ਸ਼ਿਆਮ ਅਤੇ ਸ਼੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਰਵਾਨਾ ਕੀਤੀ ਜਾਂਦੀ ਹੈ। ਜੋ ਕਿ ਇਸ ਵਾਰ 28 ਜਨਵਰੀ ਦਿਨ ਬੁੱਧਵਾਰ ਨੂੰ ਰਾਤ 8 ਵਜੇ ਭਠੀ ਵਾਲਾ ਮੋੜ ਤੋਂ ਰਵਾਨਾ ਕੀਤੀ ਜਾਵੇਗੀ। ਇਸ ਮੌਕੇ ਰਜਿੰਦਰ ਸਿੰਗਲਾ, ਹੈਪੀ ਸ਼ਰਮਾਂ, ਵਿਨੋਦ ਸਚਦੇਵਾ, ਧਰਮਪਾਲ ਸਿੰਘ ਰਿੰਕੂ ਢੱਲਾ, ਬ੍ਰਿਜ ਲਾਲ ਗਰਗ ਹੁਸਨਰ ਵਾਲੇ ਅਤੇ ਨਵੀਨ ਗਰਗ ਆਦਿ ਹਾਜ਼ਰ ਸਨ।