ਸ੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਮਨਾਈ
ਸ੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਮੌਕੇ ਹਲਵੇ ਦਾ ਪ੍ਰਸ਼ਾਦ ਵੰਡਿਆ
Publish Date: Sat, 24 Jan 2026 04:15 PM (IST)
Updated Date: Sat, 24 Jan 2026 04:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਅਯੋਧਿਆ ’ਚ ਸ੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਮੌਕੇ ਅੱਜ ਗਿੱਦੜਬਾਹਾ ਦੇ ਸ਼ਿਵ ਗੌਰਾਂ ਲੰਗਰ ਕਮੇਟੀ ਗਿੱਦੜਬਾਹਾ ਦੇ ਪ੍ਰਧਾਨ ਅਤੇ ਸ਼ਿਵ ਆਰਓ ਦੇ ਸੰਚਾਲਕ ਵਿਜੇ ਬਾਂਸਲ ਵੱਲੋਂ ਐਕਯੂਪ੍ਰੈਸ਼ਰ ਮਿੱਤਰ ਮੰਡਲੀ ਦੇ ਸਹਿਯੋਗ ਨਾਲ ਕੜਾਹ ਦਾ ਲੰਗਰ ਲਗਾਇਆ ਗਿਆ। ਵਿਜੇ ਬਾਂਸਲ ਨੇ ਦੱਸਿਆ ਕਿ ਕੜਾਹ ਦਾ ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਸ਼ਿਵ ਗੌਰਾਂ ਲੰਗਰ ਕਮੇਟੀ ਗਿੱਦੜਬਾਹਾ ਦੇ ਸਮੂਹ ਮੈਂਬਰਾ ਅਤੇ ਸ਼ਿਵ ਆਰਓ ਦੇ ਕਰਮਚਾਰੀਆਂ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਲੰਗਰ ਦੌਰਾਨ ਵੱਡੀ ਗਿਣਤੀ ’ਚ ਰਾਹਗੀਰਾਂ ਵੱਲੋਂ ਹਲਵੇ ਦੇ ਪ੍ਰਸਾਦ ਦਾ ਲੰਗਰ ਛੱਕਿਆ ਗਿਆ। ਇਸ ਮੌਕੇ ਵਿਜੇ ਕੁਮਾਰ ਬਾਂਸਲ, ਸੁਨੀਤਾ ਰਾਣੀ, ਸੁਣੈਨਾ, ਰਜਨੀ ਰਾਣੀ, ਜਸ਼ਨ ਬਾਂਸਲ, ਸਤੀਸ਼ ਕੁਮਾਰ ਮਲੋਟ, ਮਲਕੀਤ ਕੌਰ, ਸੁਖਦੇਵ ਸ਼ਰਮਾਂ, ਪੂਜਾ ਗਰਗ, ਭੁਪਿੰਦਰ ਸਿੰਘ, ਪਰਮਜੀਤ ਸਿੰਘ, ਨਰਿੰਦਰ ਬਠਲਾ ਅਤੇ ਐਕਯੂਪ੍ਰੈਸ਼ਰ ਮਿੱਤਰ ਮੰਡਲੀ ਦੇ ਮੈਂਬਰ ਮੌਜੂਦ ਸਨ।