ਪਿੰਡ ਗੰਧੜ ’ਚ ਗੜੇਮਾਰੀ ਨੇ ਕੀਤਾ ਭਾਰੀ ਨੁਕਸਾਨ
ਮਲੋਟ ਹਲਕੇ ਦੇ ਪਿੰਡ ਗੰਧੜ ’ਚ ਗੜੇਮਾਰੀ ਨੇ ਕੀਤਾ ਭਾਰੀ ਨੁਕਸਾਨ
Publish Date: Thu, 02 Apr 2026 05:56 PM (IST)
Updated Date: Fri, 03 Apr 2026 04:11 AM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ, ਮਲੋਟ : ਪਿਛਲੇ ਦਿਨੀਂ ਪੰਜਾਬ ’ਚ ਹੋਈ ਭਾਰੀ ਗੜੇਮਾਰੀ ਨੇ ਬਹੁਤ ਸਾਰੇ ਏਰੀਏ ਦਾ ਨੁਕਸਾਨ ਕਰ ਦਿੱਤਾ ਹੈ। ਮਲੋਟ ਹਲਕੇ ਦੇ ਪਿੰਡ ਗੰਧੜ ਵਿਖੇ 100 ਪ੍ਰਤੀਸ਼ਤ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਹਰਾ ਚਾਰਾ, ਬਾਗ, ਕਣਕ ਤੇ ਸਬਜੀਆਂ ਸਭ ਕੁਝ ਤੈਹਸ਼ ਨਹਿਸ਼ ਹੋ ਗਿਆ ਹੈ। ਕਿਸਾਨਾਂ ਮਜ਼ਦੂਰਾਂ ਨੇ ਭੁੱਬਾਂ ਮਾਰਦਿਆਂ ਦੱਸਿਆ ਕਿ ਕਣਕ ਬਿਲਕੁਲ ਹੀ ਤਬਾਹ ਹੋ ਗਈ ਹੈ ਅਤੇ ਕਣਕ ਦਾ ਇਕ ਦਾਣਾ ਵੀ ਬਾਕੀ ਨਹੀਂ ਬਚਿਆ। ਮਜ਼ਦੂਰਾਂ ਨੇ ਦੱਸਿਆ ਕਿ ਸਾਡਾ ਤਾਂ ਰੁਜਗਾਰ ਅੱਜ ਹੀ ਖੜ ਗਿਆ ਹੈ ਕਿਉਂਕਿ ਅਸੀਂ ਸਿੱਟੇ ਚੁੱਗ ਕੇ ਸਾਲ ਭਰ ਦੀ ਕਣਕ ਬਣਾ ਲੈਂਦੇ ਸੀ ਅਤੇ ਅਸੀਂ ਮੰਡੀਆਂ ’ਚ ਕੰਮ ਕਰਦੇ ਸੀ ਅਤੇ ਜੋ ਉਸਾਰੀ ਦੇ ਕੰਮ ਚੱਲ ਰਹੇ ਸਨ ਅਸੀਂ ਮਿਸਤਰੀਆਂ ਦੇ ਨਾਲ ਕੰਮ ਕਰਦੇ ਸੀ ਅਤੇ ਜਿਮੀਦਾਰਾਂ ਦੇ ਦਿਹਾੜੀ ਵੀ ਜਾਂਦੇ ਸੀ ਪਰ ਅੱਜ ਸਭ ਕੁਝ ਰੁਕ ਗਿਆ ਹੈ ਅਤੇ ਸਾਡੇ ਕੋਲ ਤਾਂ ਖਾਣ ਲਈ ਦਾਣੇ ਵੀ ਨਹੀਂ। ਕਾਫੀ ਸੱਜਣਾਂ ਨੇ ਦੱਸਿਆ ਕਿ ਮਜ਼ਦੂਰ ਭਰਾਵਾਂ ਨੇ ਲੜਕੀਆਂ ਦੇ ਵਿਆਹ ਰੱਖੇ ਸਨ ਅਤੇ ਜਿਮੀਦਾਰਾਂ ਤੋਂ ਪੈਸੇ ਫੜਨੇ ਸਨ ਪਰ ਅੱਜ ਜ਼ਿਮੀਂਦਾਰਾਂ ਦੇ ਪੱਲੇ ਕੁਝ ਹੀ ਨਹੀਂ ਰਿਹਾ। ਅਸੀਂ ਕਿੱਥੋਂ ਵਿਆਹ ਕਰਾਂਗੇ ਕਿਸਾਨਾਂ ਮਜ਼ਦੂਰਾਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਘੱਟੋ ਘੱਟ 40 ਹਜਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ ਵੀਹ ਹਜ਼ਾਰ ਮੁਆਵਜਾ ਪ੍ਰਤੀ ਜੀਅ ਸਰਕਾਰ ਦੇਵੇ ਫਿਰ ਹੀ ਅਸੀਂ ਛੇ ਮਹੀਨੇ ਲੰਘਾ ਸਕਦੇ ਹਾਂ। ਇਸ ਮੌਕੇ ਗੁਰਮੀਤ ਸਿੰਘ ਸਟੂਡੈਂਟ, ਬਾਜ ਸਿੰਘ ਸਾਬਕਾ ਪੰਚ, ਸੁਖਪਾਲ ਸਿੰਘ ਸਾਬਕਾ ਪੰਚ, ਸੁਖਦੀਪ ਸਿੰਘ ਸਾਬਕਾ ਪੰਚ, ਗੁਰਬਾਜ ਸਿੰਘ ਪ੍ਰਧਾਨ ਬੀਕੇਯੂ ਸਿੱਧੂਪੁਰ, ਸੁਖਜਿੰਦਰ ਸਿੰਘ, ਸੁਖਦੀਪ ਸਿੰਘ, ਗੁਰਮੇਲ ਸਿੰਘ, ਹਰਦੀਪ ਸਿੰਘ, ਮਹਿਲ ਸਿੰਘ, ਨੈਬ ਸਿੰਘ ਹਾਜ਼ਰ ਸਨ।