ਗੁਰੂ ਨਾਨਕ ਕਾਲਜ ਦੇ ਬੀਕਾਮ-ਪੰਜਵੇਂ ਸਮੈਸਟਰ ਦਾ ਸੌ ਫ਼ੀਸਦੀ ਨਤੀਜਾ
ਗੁਰੂ ਨਾਨਕ ਕਾਲਜ ਦੇ ਬੀਕਾਮ-ਪੰਜਵੇਂ ਸਮੈਸਟਰ ਦਾ ਸੌ ਫ਼ੀਸਦੀ ਨਤੀਜਾ
Publish Date: Fri, 20 Mar 2026 06:29 PM (IST)
Updated Date: Fri, 20 Mar 2026 06:31 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਿੱਖਿਆ ਡਾਇਰੈਕਟੋਰੇਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਪ੍ਰੋ. ਸਰਬਜੀਤ ਕੌਰ ਦੀ ਯੋਗ ਅਗਵਾਈ ਹੇਠ, ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਦੇ ਬੀਕਾਮ ਸਮੈਸਟਰ-ਪੰਜਵਾਂ ਦੇ ਵਿਦਿਆਰਥੀਆਂ ਵੱਲੋਂ ਨਵੰਬਰ/ਦਸੰਬਰ 2025 ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵਿਭਾਗ ਦੇ ਮੁਖੀ ਡਾ. ਜਗਮੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਹਰਮਨਦੀਪ ਕੌਰ ਸਪੁੱਤਰੀ ਸ. ਜਸਵਿੰਦਰ ਸਿੰਘ ਨੇ 83.3%ਅੰਕਾਂ ਨਾਲ ਪਹਿਲਾ, ਡਿੰਪਲ ਸਪੁੱਤਰੀ ਹੇਮ ਰਾਜ ਨੇ 78.67% ਅੰਕਾਂ ਨਾਲ ਦੂਸਰਾ ਗੁਰਲੀਨ ਕੌਰ ਸਪੁੱਤਰੀ ਰਸ਼ਪਾਲ ਸਿੰਘ ਨੇ 76.83% ਅੰਕਾਂ ਨਾਲ ਕ੍ਰਮਵਾਰ ਤੀਸਰਾ ਦਰਜਾ ਹਾਸਿਲ ਕੀਤਾ ਹੈ। ਕਾਲਜ ਦੀ ਸਥਾਨਕੀ ਪ੍ਰਬੰਧਕੀ ਕਮੇਟੀ ਦੇ ਵਧੀਕ ਸਕੱਤਰ ਮਨਜੀਤ ਸਿੰਘ ਬਰਕੰਦੀ ਨੇ ਵਿਦਿਆਰਥੀਆਂ, ਕਾਮਰਸ ਵਿਭਾਗ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਨਤੀਜਿਆਂ ਲਈ ਵਧਾਈ ਦਿੱਤੀ।