ਗੁਰੂ ਗੋਬਿੰਦ ਸਿੰਘ ਸਕੂਲ ’ਚ ਓਪਨ ਹਾਊਸ ਸਮਾਗਮ ਕਰਵਾਇਆ
ਯਾਦਗਾਰੀ ਹੋ ਨਿੱਬੜਿਆ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ ਦਾ ਓਪਨ ਹਾਊਸ ਸਮਾਗਮ
Publish Date: Mon, 02 Feb 2026 05:00 PM (IST)
Updated Date: Mon, 02 Feb 2026 05:01 PM (IST)

ਵਿਕਾਸ ਭਾਰਦਵਾਜ, ਪੰਜਾਬੀ ਜਾਗਰਣ ਮੰਡੀ ਬਰੀਵਾਲਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ ਵਿਖੇ ਮਿਤੀ 01 ਫਰਵਰੀ ਦਿਨ ਐਤਵਾਰ ਨੂੰ ਸਕੂਲ ਦੇ ਕੈਂਪਸ ਵਿਖੇ ਓਪਨ ਹਾਊਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਮਾਪਿਆਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਵਧ ਚੜ੍ਹ ਕੇ ਓਪਨ ਹਾਉਸ ’ਚ ਹਿੱਸਾ ਲਿਆ। ਜਿਸ ਵਿੱਚ ਉਮਰ ਵਰਗ 2 ਤੋਂ 8 ਸਾਲ ਤੱਕ ਦੀ ਉਮਰ ਦੇ ਬੱਚਿਆਂ ਵੱਲੋਂ ਵੱਖ-ਵੱਖ ਐਕਟੀਵਿਟੀਆਂ ’ਚ ਭਾਗ ਵੀ ਲਿਆ ਗਿਆ ਜਿਸ ਵਿੱਚ ਬਲੋ ਦਾ ਬਾਲ, ਰੇਤ ਤੇ ਐਕਟੀਵਿਟੀ, ਸਵੈਟ ਦਾ ਲੈਟਰ, ਰੀਡਿੰਗ, ਪਿਕਚਰ ਕੰਪੋਜੀਸ਼ਨ ਅਤੇ ਇਸਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਐਕਟੀਵਿਟੀਆਂ ਕਰਵਾਈਆਂ ਗਈਆਂ। ਇਸ ਓਪਨ ਹਾਉਸ ’ਚ ਅਧਿਆਪਕਾਂ ਦੁਆਰਾ ਬੱਚਿਆਂ ਨੂੰ ਐਕਟੀਵਿਟੀਆਂ ਕਰਵਾ ਕੇ ਮਾਪਿਆਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਕੂਲ ਵੱਲੋਂ ਵਿਦਿਆਰਥੀਆਂ ਦੀ ਸਖਸ਼ੀਅਤ ਨੂੰ ਨਿਖਾਰਨ ’ਚ ਭਰਪੂਰ ਯੋਗਦਾਨ ਪਾਇਆ ਜਾਂਦਾ ਹੈ। ਜੋ ਐਕਟੀਵਿਟੀਆਂ ਕਰਵਾਈਆਂ ਗਈਆਂ ਇਹ ਐਕਟੀਵਿਟੀਆਂ ਰੁਟੀਨ ’ਚ ਹੀ ਸਕੂਲ ਵਿਖੇ ਵਿਦਿਆਰਥੀਆਂ ਦੀ ਦਿੱਖ ਨਿਖਾਰਨ ਲਈ ਕਰਵਾਈਆਂ ਜਾਂਦੀਆਂ ਹਨ। ਮਾਪਿਆਂ ਅਤੇ ਬੱਚਿਆਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆਂ। ਅੰਤ ’ਚ ਸਕੂਲ ਮੁਖੀ ਨਵਦੀਪ ਕੌਰ ਟੁਰਨਾ ਵੱਲੋਂ ਸਾਰੇ ਹੀ ਆਏ ਹੋਏ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਸਮੂਹ ਸਟਾਫ ਦਾ ਵੀ ਧੰਨਵਾਦ ਕੀਤਾ ਅਤੇ ਇਨ੍ਹਾਂ ਐਕਟੀਵਿਟੀਆਂ ’ਚ ਭਾਗ ਲੈਣ ਵਾਲੇ ਨੰਨ੍ਹੇ-ਮੁੰਨ੍ਹੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਸ ਸਮੇਂ ਸਕੂਲ ਮੁਖੀ ਨਵਦੀਪ ਕੌਰ ਟੁਰਨਾ, ਸਕੂਲ ਮੈਨੇਜਮੈਂਟ, ਸਮੂਹ ਸਟਾਫ, ਓਪਨ ਹਾਉਸ ’ਚ ਭਾਗ ਲੈਣ ਵਾਲੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।