ਗੁਰਬਿੰਦਰ ਸ਼ਰਮਾ ਟ੍ਰੇਡ ਕਮਿਸ਼ਨ ਦੇ ਚੇਅਰਮੈਨ ਨਿਯੁਕਤ
ਗੁਰਬਿੰਦਰ ਸ਼ਰਮਾ ਟ੍ਰੇਡ ਕਮਿਸ਼ਨ ਦੇ ਚੇਅਰਮੈਨ ਨਿਯੁਕਤ
Publish Date: Sun, 11 Jan 2026 04:28 PM (IST)
Updated Date: Sun, 11 Jan 2026 04:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਕੈਬਨਿਟ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਆਪਣੇ ਹਲਕੇ ਲੰਬੀ ਦੇ ਸੰਗਠਨ ਦਾ ਵਿਸਤਾਰ ਕਰਦੇ ਹੋਏ ਲੰਬੀ ਵਿਧਾਨ ਸਭਾ ਹਲਕੇ ਤੋਂ ਗੁਰਬਿੰਦਰ ਸ਼ਰਮਾ ਪੰਨੀਵਾਲਾ ਫੱਤਾ ਨੂੰ ਟ੍ਰੇਡ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਤਜਿੰਦਰ ਸਿੰਘ ਆਪ ਆਗੂ ਰੱਤਾ ਟਿੱਬਾ ਵੱਲੋਂ ਗੁਰਬਿੰਦਰ ਸ਼ਰਮਾ ਨੂੰ ਚੇਅਰਮੈਨ ਬਣਨ ’ਤੇ ਮੁਬਾਰਕਬਾਦ ਦਿੱਤੀ ਨਾਲ ਹੀ ਉਨ੍ਹਾਂ ਨੇ ਹਾਈ ਕਮਾਂਡ, ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਅਤੇ ਕੈਬਨਿਟ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦਾ ਧੰਨਵਾਦ ਕੀਤਾ। ਇਸਤੋਂ ਇਲਾਵਾ ਕਾਬਲ ਸਿੰਘ, ਜੋਗਿੰਦਰ ਸਿੰਘ, ਰਾਜੂ ਸਿੰਘ, ਮੰਗਤ ਸਿੰਘ ਐਕਸ ਮੈਂਬਰ, ਦਲਬੀਰ ਸਿੰਘ ਕਾਕੂ ਵੱਡੀ ਗਿਣਤੀ ’ਚ ਆਪ ਵਰਕਰਾਂ ਨੇ ਗੁਰਵਿੰਦਰ ਸ਼ਰਮਾ ਨੂੰ ਮੁਬਾਰਕਬਾਦ ਦਿੱਤੀ।