ਸਰਕਾਰੀ ਆਈਟੀਆਈਜ਼ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਅਰਥੀ ਫੂਕ ਪ੍ਰਦਰਸ਼ਨ
ਸਰਕਾਰੀ ਆਈਟੀ ਆਈਜ ਠੇਕਾ ਮੁਲਾਜਮ ਯੂਨੀਅਨ ਨੇ ਅਰਥੀ ਫੂਕ ਪ੍ਰਦਰਸ਼ਨ ਕੀਤਾ
Publish Date: Fri, 20 Mar 2026 03:20 PM (IST)
Updated Date: Fri, 20 Mar 2026 03:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਸਰਕਾਰੀ ਆਈਟੀਆਈ ਸਰਾਏਨਾਗਾ ਦੇ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਸੂਬਾ ਆਗੂ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਿਰੁੱਧ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਇਸੇ ਸੰਘਰਸ਼ ਦੀ ਲੜੀ ਤਹਿਤ ਪੂਰੇ ਪੰਜਾਬ ਭਰ ’ਚ ਸੰਸਥਾਵਾਂ ਦੇ ਗੇਟਾਂ ਮੂਹਰੇ ਅਰਥੀ ਫੂਕ ਪ੍ਰਦਰਸ਼ਨ ਕੀਤੇ ਗਏ। ਆਗੂ ਨੇ ਦੱਸਿਆ ਕਿ ਪੰਜਾਬ ਸਰਕਾਰ ਸਰਕਾਰੀ ਆਈਟੀਆਈਜ ’ਚ ਠੇਕੇ ਉੱਪਰ ਕੰਮ ਕਰ ਰਹੇ ਕੱਚੇ ਇੰਸਟਰਕਟਰਜ ਨੂੰ ਰੈਗੂਲਰ ਕਰਨ ਦੀ ਬਜਾਏ ਨਵੀਂਆਂ ਅਸਾਮੀਆਂ ਕੱਢ ਕੇ ਉਨਾਂ ਦੀਆਂ ਅਸਾਮੀਆਂ ਖਤਮ ਕਰਨਾ ਚਾਹੁੰਦੀ ਹੈ। ਜੋ ਕਿ ਅਸੀਂ ਪਿਛਲੇ 15/16 ਸਾਲਾਂ ਤੋ ਬਿਨਾ ਕਿਸੇ ਸਰਕਾਰੀ ਸਹੂਲਤਾਂ ਤੋਂ ਨਿਗੂਣੀਆਂ ਤਨਖਾਹਾ ਤੇ ਕੰਮ ਕਰ ਰਹੇ ਆ ਜਿਵੇਂ ਕਿ ਲੇਡੀਜ਼ ਇੰਸਟਕਟਰਜ ਨੂੰ ਜਨੇਪਾ ਛੁੱਟੀ ਨਾ ਦੇਣਾ ਅਤੇ ਨਾ ਹੀ ਸਲਾਨਾ ਐਕਰੀਮੈਟ ਲਗਾਉਣਾ। ਇਨ੍ਹਾਂ ਮੰਗਾਂ ਨੂੰ ਮੁੱਖ ਰੱਖਕੇ ਪੰਜਾਬ ਸਰਕਾਰ ਦਾ ਪੁਤਲੇ ਫੂਕੇ ਗਏ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸਰਕਾਰੀ ਆਈਟੀ ਆਈਜ਼ ਵਿਚ ਠੇਕੇ ਉਪਰ ਕੰਮ ਕਰਦੇ ਇਸਟਕਟਰਜ ਨੂੰ ਪੱਕੇ ਕਰੇ, ਬੇਸਿਕ ਤਨਖਾਹ ਲਾਗੂ ਕਰੇ, ਪੈਡਿੰਗ ਪਈ ਫਾਇਲ ਕਲੀਅਰ ਕਰੋ। ਜੇਕਰ ਸਰਕਾਰ ਇਨਾਂ ਮੰਗਾਂ ਵੱਲ ਧਿਆਨ ਨਹੀਂ ਕਰਦੀ ਤਾਂ ਆਉਣ ਵਾਲੀ 28 ਮਾਰਚ ਨੂੰ ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ’ਚ ਸੂਬਾ ਪੱਧਰੀ ਰੈਲੀ ਕਰਕੇ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਸੁਖਚੈਨ ਕੌਰ, ਆਰਤੀ ਰਾਣੀ ਆਦਿ ਸ਼ਾਮਿਲ ਹਨ।