ਗਿੱਦੜਬਾਹਾ ਵਪਾਰ ਮੰਡਲ ਦਾ ਗਠਨ, 7 ਮੈਂਬਰੀ ਕਮੇਟੀ ਬਣਾਈ
ਗਿੱਦੜਬਾਹਾ ਵਪਾਰ ਮੰਡਲ ਦਾ ਗਠਨ, 7 ਮੈਂਬਰੀ ਕਮੇਟੀ ਬਣਾਈ
Publish Date: Fri, 06 Feb 2026 06:23 PM (IST)
Updated Date: Fri, 06 Feb 2026 06:26 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਦੀਆਂ ਸਮੂਹ ਵਪਾਰਕ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਨੇ ਬੀਤੀ ਦੇਰ ਸ਼ਾਮ ਭਾਰੂ ਰੋਡ ਸਥਿਤ ਮਹਾਰਾਜਾ ਅਗਰਸੇਨ ਧਰਮਸ਼ਾਲਾ ਵਿਖੇ ਇਕ ਮੀਟਿੰਗ ਕੀਤੀ। ਮੀਟਿੰਗ ਵਿਚ ਆਪ ਆਗੂ ਪ੍ਰਭਜੋਤ ਸਿੰਘ ਪੈਵੀ ਢਿੱਲੋਂ, ਅਮਿਤ ਕੁਮਾਰ ਸਿੰਪੀ ਬਾਂਸਲ, ਵਨੀਤ ਜਿੰਦਲ ਮੋਂਟੀ ਅਤੇ ਵਰਿੰਦਰ ਅਗਰਵਾਲ ਆਦਿ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿਚ ਸ਼ਹਿਰ ਦੀਆਂ ਵੱਖ ਵੱਖ ਵਪਾਰਕ ਸੰਸੰਥਾਵਾਂ ਮੈਡੀਕਲ ਐਸੋਸੀਏਸ਼ਨ, ਆੜ੍ਹਤੀਆ ਐਸੋਸੀਏਸ਼ਨ, ਰੀਟੇਲ ਕਰਿਆਨਾ ਐਸੋਸੀਏਸ਼ਨ, ਕੱਪੜਾ ਯੂਨੀਅਨ, ਪੰਜਾਬ ਡਿਸਟ੍ਰੀਬਿਊਟਰ ਐਸੋਸੀਏਸ਼ਨ ਅਤੇ ਮੋਬਾਇਲ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ ਅਤੇ ਵਪਾਰ ਮੰਡਲ ਦੀ ਚੋਣ ਕੀਤੀ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਸ਼ਾਮ ਸੁੰਦਰ ਛਿੰਦੀ, ਮੁਕੇਸ਼ ਗਰਗ ਸੰਮੀ ਬੁੱਟਰ, ਸੁਨੀਲ ਬਾਂਸਲ, ਓਮ ਪ੍ਰਕਾਸ਼ ਕਾਕਾ, ਵਿੱਕੀ ਗਰਗ, ਰਾਜੇਸ਼ ਬਾਂਸਲ ਅਤੇ ਅਨਿਲ ਬਾਂਸਲ ਨਵੀ ਮੈਂਬਰ ਚੁਣੇ ਗਏ। ਇਸ ਮੌਕੇ ਪੈਵੀ ਢਿੱਲੋਂ ਨੇ ਕਿਹਾ ਕਿ ਜੇਕਰ ਕਿਸੇ ਵੀ ਵਪਾਰੀ, ਦੁਕਾਨਦਾਰ ਅਤੇ ਕਾਰੋਬਾਰੀ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪਰੇਸ਼ਾਨੀ ਪੇਸ਼ ਆਉਂਦੀ ਹੈ, ਤਾਂ ਸਿੱਧੇ ਉਕਤ ਕਮੇਟੀ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ। ਓਧਰ ਨਵਨਿਯੁਕਤ ਕਮੇਟੀ ਮੈਂਬਰਾਂ ਨੇ ਕਿਹਾ ਕਿ ਜੋ ਜਿੰਮੇਦਾਰੀ ਉਨ੍ਹਾਂ ਨੂੰ ਸ਼ਹਿਰ ਦੀਆਂ ਵਪਾਰਕ ਜੱਥੇਬੰਦੀਆਂ ਵੱਲੋਂ ਦਿੱਤੀ ਗਈ ਹੈ, ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸੇ ਵੀ ਦੁਕਾਨਦਾਰ ਅਤੇ ਵਪਾਰੀ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸ਼ਹਿਰ ਦੀਆਂ ਵੱਖ ਵੱਖ ਵਪਾਰਕ ਜੱਥੇਬੰਦੀਆਂ ਦੇ ਪ੍ਰਤੀਨਿਧੀ ਅਤੇ ਮੈਂਬਰ ਹਾਜ਼ਰ ਸਨ।