ਚੇਅਰਪਰਸਨ ਸੁਖਬੀਰ ਕੌਰ ਤੇ ਵਾਈਸ ਚੇਅਰਮੈਨ ਬੇਅੰਤ ਸੰਧੂ ਚੁਣੇ
ਗਿੱਦੜਬਾਹਾ ਬਲਾਕ ਸੰਮਤੀ ਦੀ ਚੇਅਰਪਰਸਨ ਸੁਖਬੀਰ ਕੌਰ ਤੇ ਵਾਈਸ ਚੇਅਰਮੈਨ ਬੇਅੰਤ ਸੰਧੂ ਨੂੰ ਸਰਬਸੰਮਤੀ ਨਾਲ ਚੁਣਿਆ
Publish Date: Thu, 12 Mar 2026 04:30 PM (IST)
Updated Date: Fri, 13 Mar 2026 04:01 AM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦਫਤਰ ਗਿੱਦੜਬਾਹਾ ਵਿਖੇ ਬਲਾਕ ਸੰਮਤੀ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ’ਚ ਐਸਡੀਐਮ ਜਸਪਾਲ ਸਿੰਘ ਬਰਾੜ ਦੀ ਹਾਜ਼ਰੀ ’ਚ ਬਲਾਕ ਸੰਮਤੀ ਮੈਂਬਰਾਂ ਨੇ ਗਿੱਦੜਬਾਹਾ ਬਲਾਕ ਸੰਮਤੀ ਦੀ ਚੇਅਰਪਰਸਨ ਸੁਖਬੀਰ ਕੌਰ ਧਰਮ ਪਤਨੀ ਅਮਰੀਕ ਸਿੰਘ ਦੋਦਾ ਅਤੇ ਵਾਈਸ ਚੇਅਰਮੈਨ ਬੇਅੰਤ ਸਿੰਘ ਸੰਧੂ ਭਲਾਈਆਣਾ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਚੁਣੇ ਗਏ ਚੇਅਰਪਰਸਨ ਸੁਖਬੀਰ ਕੌਰ ਅਤੇ ਵਾਈਸ ਚੇਅਰਮੈਨ ਬੇਅੰਤ ਸਿੰਘ ਸੰਧੂ ਨੂੰ ਮੁਬਾਰਕਬਾਦ ਦਿੱਤੀ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਹਲਕੇ ਦੇ ਪਿੰਡਾਂ ਦੀ ਤਰੱਕੀ ਅਤੇ ਵਿਕਾਸ ਲਈ ਸਾਰੇ ਮੈਂਬਰਾਂ ਅਤੇ ਚੇਅਰਪਰਸਨ, ਵਾਈਸ ਚੇਅਰਮੈਨ ਨੂੰ ਮਿਲ ਕੇ ਬਿਨਾਂ ਕਿਸੇ ਪੱਖਪਾਤ ਤੋਂ ਪਹਿਲ ਦੇ ਅਧਾਰ ’ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੁਣੇ ਗਏ ਅਹੁਦੇਦਾਰ ਨੇ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਸਨੂੰ ਇਮਾਨਦਾਰੀ ਨਾਲ ਅਤੇ ਤਨਦੇਹੀ ਨਾਲ ਨਿਭਾਵਾਂਗੇ ਅਤੇ ਬਿਨਾਂ ਪੱਖਪਾਤ ਤੋਂ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਐੱਸਡੀਐੱਮ ਸੁਖਪਾਲ ਸਿੰਘ ਬਰਾੜ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਨਜੋਤ ਸਿੰਘ, ਐਡਵੋਕੇਟ ਗੁਰਵਿੰਦਰ ਸਿੰਘ ਢਿਲੋਂ, ਨਿੱਕਾ ਸਿੰਘ ਭੁੱਟੀਵਾਲਾ, ਸੀਬੋ ਕੌਰ ਆਸਾ ਬੁੱਟਰ, ਦਵਿੰਦਰ ਕੌਰ ਗੁੜੀ ਸੰਗਰ, ਸੁਖਪ੍ਰੀਤ ਕੌਰ ਕੋਟਲੀ ਅਬਲੂ, ਅੰਗਰੇਜ ਕੌਰ ਗੁਰੂਸਰ, ਕਾਕਾ ਸਿੰਘ ਦੌਲਾ, ਜਸਪ੍ਰੀਤ ਕੌਰ ਮਧੀਰ, ਰਮਨਦੀਪ ਕੌਰ ਛੱਤੇਆਣਾ, ਅਮਨਦੀਪ ਕੌਰ ਕਰਾਈ ਵਾਲਾ, ਕੌਰ ਸਿੰਘ ਗਿਲਜੇਵਾਲਾ, ਜਗਦੀਪ ਸਿੰਘ ਭੂੰਦੜ, ਗੁਰਬਾਜ ਸਿੰਘ ਸਮਾਗ, ਦਿਲਬਾਗ ਸਿੰਘ ਸਾਹਿਬ ਚੰਦ ਤੇ ਸੰਮਤੀ ਮੈਂਬਰ ਹਾਜ਼ਰ ਸਨ।