ਗੈਸ ਏਜੰਸੀ ਕੋਟਭਾਈ ਵੱਲੋਂ ਗੈਸ ਸਿਲੰਡਰ ਨਾ ਦੇਣ ਖਿਲਾਫ ਕੀਤੀ ਨਾਅਰੇਬਾਜ਼ੀ
ਗੈਸ ਏਜੰਸੀ ਕੋਟਭਾਈ ਵੱਲੋਂ ਗੈਸ ਸਿਲੰਡਰ ਨਾ ਦੇਣ ਖਿਲਾਫ ਕੀਤੀ ਨਾਅਰੇਬਾਜ਼ੀ
Publish Date: Mon, 13 Apr 2026 06:29 PM (IST)
Updated Date: Mon, 13 Apr 2026 06:34 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਦੇ ਯੂਥ ਪ੍ਰਧਾਨ ਕੁਲਦੀਪ ਸਿੰਘ ਨੇਤਾ ਕੋਟਭਾਈ ਦੀ ਅਗਵਾਈ ਹੇਠ ਦੁੱਗਲ ਗੈਸ ਏਜੰਸੀ ਕੋਟਭਾਈ ਵੱਲੋਂ ਗੈਸ ਸਿਲੰਡਰ ਨਾ ਦੇਣ ਖਿਲਾਫ ਗੈਸ ਏਜੰਸੀ ਤੇ ਗੈਸ ਅਧਿਕਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਅਮਰੀਕਾ ਇਜ਼ਰਾਇਲ ਇਰਾਨ ਜੰਗ ਦੇ ਬਹਾਨੇ ਹੇਠ ਅਤੇ ਪੰਜਾਬ ਸਰਕਾਰ ਦੀ ਬੇਰੁੱਖੀ ਕਾਰਨ ਸਾਰੀਆਂ ਗੈਸ ਏਜੰਸੀਆਂ ਲੋਕਾਂ ਨਾਲ ਖਿਲਵਾੜ ਕਰ ਰਹੀਆਂ ਹਨ। ਦੁਗਲ ਗੈਸ ਏਜੰਸੀ ਕੋਟਭਾਈ ਵਾਲੇ ਸ਼ਰੇਆਮ ਪੰਜ ਦਿਨਾਂ ਤੋਂ ਔਰਤਾਂ ਸਮੇਤ ਲੋਕਾਂ ਨੂੰ ਖੱਜਲ ਖ਼ਵਾਰ ਕਰ ਰਹੇ ਸਨ। ਲੋਕਾਂ ਨੇ ਭਰੇ ਮਨ ਨਾਲ ਕਿਹਾ ਕਿ ਗੈਸ ਏਜੰਸੀ ਵੱਲੋਂ ਛੋਟੇ ਉਪਭੋਗਤਾ ਦਾ ਸ਼ੋਸ਼ਨ ਕੀਤਾ ਜਾ ਰਿਹਾ ਹੈ। ਦੁੱਗਲ ਗੈਸ ਏਜੰਸੀ ਕੋਟਭਾਈ ਵੱਲੋਂ ਸਿਲੰਡਰ ਦੀ ਬਲੈਕ ਕੀਤੀ ਜਾ ਰਹੀ ਹੈ, ਇੱਕ ਹਫਤੇ ਤੋਂ ਸਿਲੰਡਰ ਨਹੀਂ ਮਿਲ ਰਹੇ। 10 ਕਿਲੋਮੀਟਰ ਤੋਂ ਲੋਕ ਆ ਰਹੇ ਆ ਤੜਕੇ ਪੰਜ ਵਜੇ ਲਾਈਨਾਂ ਵਿਚ ਲੱਗ ਜਾਂਦੇ ਆ ਤੇ ਸ਼ਾਮ ਨੂੰ ਬਰੰਗ ਚਿੱਠੀ ਮੋੜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡੀਸੀ ਮੁਕਤਸਰ ਵੱਲੋਂ ਵੀ ਪਿਛਲੇ ਦਿਨਾਂ ’ਚ ਖਬਰਾਂ ਲੱਗੀਆਂ ਸੀ ਕਿ ਗੈਸ ਦੀ ਕੋਈ ਕਿੱਲਤ ਨਹੀਂ ਹੈ ਜਿਨ੍ਹਾਂ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ । ਦੂਜੇ ਪਾਸੇ ਦੁੱਗਲ ਗੈਸ ਏਜੰਸੀ ਦੇ ਸੁਰਿੰਦਰ ਦੁੱਗਲ ਨੇ ਕਿਹਾ ਕਿ ਮਗਰੋਂ ਆ ਰਹੀ ਗੈਸ ਸਪਲਾਈ ਅਤੇ ਬੁਕਿੰਗ ਦੇ ਹਿਸਾਬ ਨਾਲ ਖਪਤਕਾਰਾਂ ਨੂੰ ਸਿਲੰਡਰ ਦਿੱਤੇ ਜਾ ਰਹੇ ਹਨ। ਇਸ ਮੌਕੇ ਸੁਖਮੰਦਰ ਸਿੰਘ ਬੁੱਟਰ, ਜਗਸੀਰ ਸਿੰਘ ਕੋਟਭਾਈ, ਜਸਵੰਤ ਸਿੰਘ ਕੋਟਭਾਈ,ਜਗਦੇਵ ਸਿੰਘ ਸਾਹਿਬ ਚੰਦ, ਤਰਸੇਮ ਸਿੰਘ ਕੋਟਭਾਈ, ਸੁਖਮੰਦਰ ਸਿੰਘ ਗੁੜੀ ਸੰਘਰ, ਬਾਬੂ ਸਾਹਿਬ ਚੰਦ, ਮਨਪ੍ਰੀਤ ਕੌਰ ਗੁੜੀ ਸੰਘਰ, ਹਰਬੰਸ ਕੌਰ ਗੁੜੀ ਸੰਘਰ, ਨਾਨਕ ਸਿੰਘ , ਜਗਜੀਤ ਸਿੰਘ,ਨੀਲਾ ਸਿੰਘ, ਜਸਵੀਰ ਸਿੰਘ ਵੱਡੀ ਗਿਣਤੀ ਵਿੱਚ ਮਜ਼ਦੂਰ ਤੇ ਕਿਸਾਨ ਆਦਿ ਹਾਜ਼ਰ ਸਨ।