ਰਾਜ ਪੱਧਰੀ ਗਣਿਤ ਮਾਡਲ ਮੈਕਿੰਗ ’ਚ ਗਰਜੋਤ ਕੌਰ ਅੱਵਲ
ਰਾਜ ਪੱਧਰੀ ਗਣਿਤ ਮਾਡਲ ਮੈਕਿੰਗ ਐਂਡ ਕੰਪੀਟੀਸ਼ਨ ’ਚ ਹਰਾਜ ਸਕੂਲ ਦੀ ਗਰਜੋਤ ਕੌਰ ਪਹਿਲੇ ਸਥਾਨ ’ਤੇ
Publish Date: Fri, 13 Feb 2026 05:01 PM (IST)
Updated Date: Fri, 13 Feb 2026 05:03 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਰਾਜ ਪੱਧਰੀ ਗਣਿਤ ਮਾਡਲ ਮੈਕਿੰਗ ਐਂਡ ਕੰਪੀਟੀਸ਼ਨ ’ਚ ਸਰਕਾਰੀ ਹਾਈ ਸਕੂਲ ਹਰਾਜ ਦੀ ਵਿਦਿਆਰਥਣ ਗੁਰਜੋਤ ਕੌਰ ਸਪੁੱਤਰੀ ਮੰਗਲ ਸਿੰਘ (ਕਲਾਸ ਦਸਵੀਂ) ਨੇ ਸਾਰੇ ਰਾਜ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਪੂਰੇ ਜਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ ਗੁਰਜੋਤ ਨੂੰ ਸਨਮਾਨਿਤ ਕਰਨ ਲਈ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਅਤੇ ਉਨ੍ਹਾਂ ਦੇ ਨਾਲ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਵਿਸ਼ੇਸ਼ ਤੌਰ ’ਤੇ ਪਿੰਡ ਹਰਾਜ ਮੰਗਲ ਸਿੰਘ ਦੇ ਗ੍ਰਹਿ ਵਿਖ਼ੇ ਪਹੁੰਚੀ ਜਿਸ ਵਿੱਚ ਰਵਿੰਦਰ ਕਟਾਰੀਆ, ਨੀਟਾ ਤੰਵਰ,ਅਖਿਲ ਭਾਰਤੀ, ਰਾਹੁਲ ਤੇਰੀਆਂ, ਰਾਹੁਲ ਬਜਾਜ, ਸਾਬਕਾ ਸਰਪੰਚ ਸ਼ਮਿੰਦਰ ਸਿੰਘ ਵੀ ਨਾਲ ਸਨ। ਇਸ ਮੌਕੇ ਸਕੂਲ ਦੇ ਟੀਚਰ ਪ੍ਰਿੰਸੀਪਲ ਸਾਗਰ, ਮੈਥ ਮਾਸਟਰ ਤੇਜਿੰਦਰ ਸਿੰਘ, ਇੰਚਾਰਜ ਜਗਤਾਰ ਸਿੰਘ, ਸਮੁੱਚੇ ਸਕੂਲ ਸਟਾਫ, ਪਿੰਡ ਹਰਾਜ ਦੇ ਸਰਪੰਚ ਲਛਮਣ ਸਿੰਘ, ਸਮੂਹ ਪੰਚਾਇਤ ਅਤੇ ਅਕਾਲੀ ਆਗੂ ਜਗਰੂਪ ਸਿੰਘ ਹਰਾਜ ਵੀ ਹਾਜ਼ਰ ਰਹੇ।