ਜਨਗਣਨਾ ਅਮਲੇ ਨੂੰ ਦਿੱਤਾ ਜਾਵੇ ਪੂਰਾ ਸਹਿਯੋਗ : ਏਡੀਸੀ
ਡਰੱਗ ਅਤੇ ਸਮਾਜਿਕ, ਆਰਥਿਕ ਜਨਗਣਨਾ ਲਈ ਤਾਇਨਾਤ ਅਮਲੇ ਨੂੰ ਦਿੱਤਾ ਜਾਵੇ ਪੂਰਾ ਸਹਿਯੋਗ : ਏਡੀਸੀ
Publish Date: Fri, 10 Apr 2026 04:58 PM (IST)
Updated Date: Fri, 10 Apr 2026 04:59 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਡੈਵੀ ਗੋਇਲ ਐਡੀਸ਼ਨਲ ਡਿਪਟੀ ਕਮਿਸ਼ਨਰ (ਪੇ.ਵਿ.) ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਘਰ ਘਰ ਜਾ ਕੇ ਡਰੱਗ ਅਤੇ ਸਮਾਜਿਕ, ਆਰਥਿਕ ਜਨਗਣਨਾ 15 ਅਪ੍ਰੈਲ ਤੋਂ 31 ਮਈ 2026 ਤੱਕ ਕਰਵਾਈ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਨ ਗਣਨਾ ਲਈ ਲੋੜੀਦੇ ਫੀਲਡ ਸਟਾਫ ਦੀ ਡਿਊਟੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾ ਦਿੱਤੀ ਗਈ ਹੈ। ਉਨ੍ਹਾਂ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਸਰਪੰਚਾਂ, ਨੰਬਰਦਾਰਾ, ਪਤਵੰਤੇ ਵਿਅਕਤੀਆਂ ਅਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੁਹਾਡੇ ਪਾਸ ਜਨਗਣਨਾ ਲਈ ਤਾਇਨਾਤ ਅਮਲਾ ਡਰੱਗ ਅਤੇ ਸਮਾਜਿਕ, ਆਰਥਿਕ ਜਨਗਣਨਾ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਆਵੇ ਤਾਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।