ਗੋਨਿਆਣਾ ਵਿਖੇ ਮੁਫ਼ਤ ਕੈਂਪ ਦੌਰਾਨ 478 ਮਰੀਜ਼ਾਂ ਦੀ ਜਾਂਚ
ਪਿੰਡ ਗੋਨਿਆਣਾ 'ਚ ਲਾਇਆ ਮੁਫਤ ਮੈਡੀਕਲ ਚੈੱਕਅਪ ਕੈਂਪ
Publish Date: Tue, 20 Jan 2026 05:40 PM (IST)
Updated Date: Tue, 20 Jan 2026 05:42 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਆਯੁਰਵੇਦਿਕ ਅਤੇ ਯੂਨਾਨੀ ਵਿਭਾਗ ਅਤੇ ਜਿਲ੍ਹਾ ਹੋਮਿਓਪੈਥਿਕ ਵਿਭਾਗ ਵੱਲੋਂ ਪਿੰਡ ਗੋਨਿਆਣਾ ਵਿਖੇ ਆਯੂਸ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਜਿਲ੍ਹਾ ਆਯੁਰਵੇਦਿਕ ਅਫਸਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਚ ਡਾਕਟਰਾਂ ਨੇ ਮਰੀਜਾਂ ਦਾ ਚੈਕਅੱਪ ਕੀਤਾ। ਇਸ ਦੌਰਾਨ ਮੁਫਤ ਦਵਾਈਆਂ ਵੰਡੀਆਂ ਗਈਆ। ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆ ਸਿਹਤ ਸਹੂਲਤਾਂ ਦੀ ਲੜੀ ਤਹਿਤ ਇਹ ਕੈਂਪ ਲਾਏ ਜਾ ਰਹੇ ਹਨ। ਇਸ ਤਹਿਤ ਹੋਰ ਪਿੰਡਾਂ ’ਚ ਵੀ ਕੈਂਪ ਲਾਏ ਜਾਣਗੇ। ਇਸ ਦੌਰਾਨ 478 ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਇਸ ਮੌਕੇ ਡਾ. ਸ਼ਿਲਪਾ ਭੌਣ ਆਯੁਰਵੇਦਿਕ ਮੈਡੀਕਲ ਅਫਸਰ, ਡਾ. ਪੂਜਾ ਪਵਾਰ ਆਯੁਰਵੇਦਿਕ ਮੈਡੀਕਲ ਅਫਸਰ, ਡਾ. ਅਮਨਦੀਪ ਕੌਰ ਹੋਮਿਓਪੈਥਿਕ ਮੈਡੀਕਲ ਅਫਸਰ, ਡਾ. ਰਮਨਦੀਪ ਕੌਰ ਹੋਮਿਓਪੈਥਿਕ ਮੈਡੀਕਲ ਅਫਸਰ, ਨੀਤੀ ਵਿਸ਼ਾਲ, ਸੁਰਵਿੰਦਰ ਸਿੰਘ ਉਪਵੈਦ, ਬਲਵਿੰਦਰ ਕੌਰ ਟਰੇਡ ਦਾਈ, ਜਸਵਿੰਦਰ ਸਿੰਘ ਡਿਸਪੈਂਸਰ, ਗੁਰਦੀਪ ਸਿੰਘ ਡਿਸਪੈਂਸਰ ਆਦਿ ਹਾਜਰ ਸਨ।