ਸ਼ੇਰਾਂਵਾਲਾ ਵਿਖੇ ਅੱਖਾਂ ਜਾਂਚ ਤੇ ਫੇਕੋ ਆਪਰੇਸ਼ਨ ਕੈਂਪ 13 ਨੂੰ
ਪਿੰਡ ਸ਼ੇਰਾਂਵਾਲਾ ਵਿਖੇ ਲਗਾਇਆ ਜਾਵੇਗਾ ਅੱਖਾਂ ਦਾ ਮੁਫਤ ਚੈੱਕਅਪ ਅਤੇ ਫੇਕੋ ਆਪਰੇਸ਼ਨ ਕੈਂਪ
Publish Date: Tue, 07 Apr 2026 05:51 PM (IST)
Updated Date: Tue, 07 Apr 2026 05:53 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ\ਪੰਨੀਵਾਲਾ : ਲਾਗਲੇ ਪਿੰਡ ਸ਼ੇਰਾਂਵਾਲਾ ਵਿਖੇ ਚੜ੍ਹਦੀ ਕਲਾ ਸਮਾਜ ਸੇਵੀ ਸੰਸਥਾ ਰਜਿਸਟਰਡ ਮਲੋਟ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਦਿਆਂ ਅੱਖਾਂ ਦਾ ਵਿਸ਼ਾਲ ਮੁਫਤ ਚੈੱਕਅਪ ਤੇ ਫੇਕੋ ਆਪਰੇਸ਼ਨ ਕੈਂਪ ਗੁਰਦੁਆਰਾ ਸਿੰਘ ਸਭਾ ਪਿੰਡ ਸ਼ੇਰਾਂਵਾਲਾ ਵਿਖੇ ਲਗਾਇਆ ਜਾ ਰਿਹਾ ਹੈ। ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ, ਪ੍ਰਧਾਨ ਸਵਰਨ ਸਿੰਘ, ਸੀਨੀ. ਮੀਤ ਪ੍ਰਧਾਨ ਬਲਦੇਵ ਸਿੰਘ ਸਾਹੀਵਾਲ, ਮਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਚੜ੍ਹਦੀ ਕਲਾ ਸਮਾਜ ਸੇਵੀ ਸੰਸਥਾ ਵੱਲੋਂ 13 ਅਪ੍ਰੈਲ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ 2 ਵਜੇ ਤੱਕ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ। ਜਿਸ ਵਿੱਚ ਏਕ ਜੋਤ ਹਸਪਤਾਲ ਦੇ ਮਾਹਰ ਡਾਕਟਰ ਚੈੱਕ ਅਪ ਕਰਨਗੇ ਅਤੇ ਜਿੰਨਾ ਮਰੀਜ਼ਾਂ ਦੇ ਅਪਰੇਸ਼ਨ ਹੋਣ ਵਾਲੇ ਹੋਣਗੇ ਜਾਂ ਲੈਨਜ ਪਾਉਣੇ ਹੋਣਗੇ ਉਹਨਾਂ ਨੂੰ ਕੈਂਪ ਵਿੱਚ ਹੀ ਸਮਾਂ ਨਿਰਧਾਰਿਤ ਕਰ ਕੇ ਦੱਸ ਦਿੱਤਾ ਜਾਵੇਗਾ। ਨਗਰ ਸ਼ੇਰਾਂਵਾਲਾ ਦੀ ਸਮੂਹ ਸੰਗਤ ਅਤੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਮਰੀਜ਼ਾਂ, ਡਾਕਟਰ ਸਾਹਿਬਾਨ ਅਤੇ ਸੰਗਤਾਂ ਵਾਸਤੇ ਲੰਗਰ ਅਤੇ ਚਾਹ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਪਰਮਜੀਤ ਸਿੰਘ ਕੱਟਿਆਂਵਾਲੀ, ਬੂਟਾ ਸਿੰਘ ਸ਼ੇਰਾਂਵਾਲਾ, ਸੰਦੀਪ ਸਿੰਘ ਨੰਬਰਦਾਰ, ਭਗਵੰਤ ਸਿੰਘ, ਮਹਿਮਾ ਸਿੰਘ ਚੇਅਰਮੈਨ, ਜਸਵਿੰਦਰ ਸਿੰਘ ਵਾਲੀਆ, ਹਰਜੀਤ ਸਿੰਘ, ਹਰਭਜਨ ਸਿੰਘ ਸੰਧੂ, ਸਰੂਪ ਸਿੰਘ, ਰਾਮ ਸਿੰਘ, ਪੰਜਾਬ ਸਿੰਘ, ਸਰਦੂਲ ਸਿੰਘ ਸ਼ੇਰਾਂਵਾਲਾ ਹਾਜ਼ਰ ਸਨ।