ਅੱਖਾਂ ਦੇ ਕੈਂਪ ਦੌਰਾਨ 250 ਮਰੀਜ਼ਾਂ ਦੀ ਕੀਤੀ ਜਾਂਚ
ਅੱਖਾਂ ਦਾ ਮੁਫਤ ਜਾਂਚ ਅਤੇ ਆਪਰੇਸ਼ਨ ਕੈਂਪ ਲਗਾਇਆ
Publish Date: Sat, 04 Apr 2026 06:31 PM (IST)
Updated Date: Sat, 04 Apr 2026 06:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਿਸ਼ਨ ਮਲੋਟ ਅਤੇ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਦੀ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸ਼ਖਸੀਅਤ ਮਹੰਤ ਬਾਬਾ ਕਾਹਨ ਸਿੰਘ ਜੀ ਗੋਨਿਆਣਾ ਦੀ ਸਰਪ੍ਰਸਤੀ ਹੇਠ ਅੱਖਾਂ ਦਾ ਮੁਫਤ ਜਾਂਚ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ, ਜਸਦੇਵ ਸਿੰਘ ਸੰਧੂ ਕੌਂਸਲਰ, ਪ੍ਰਧਾਨ ਤੁਲਸਾ ਸਿੰਘ, ਪ੍ਰਧਾਨ ਹਰਦਿਆਲ ਸਿੰਘ, ਪ੍ਰਧਾਨ ਚਰਨਜੀਤ ਸਿੰਘ ਖਾਲਸਾ, ਪ੍ਰਧਾਨ ਸਵਰਨ ਸਿੰਘ ਸੋਹਲ ਅਤੇ ਸੇਵਾਦਾਰ ਹਰਦੀਪ ਸਿੰਘ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਸੰਦੀਪ ਕੁਮਾਰ ਗੁਪਤਾ ਦੀ ਟੀਮ ਵੱਲੋਂ ਮਰੀਜ਼ਾਂ ਦੀ ਤਸੱਲੀਬਖ਼ਸ਼ ਜਾਂਚ ਕੀਤੀ ਗਈ। ਡਾ. ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਭਗ 250 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ ਕਰੀਬ 40 ਮਰੀਜ਼ਾਂ ਨੂੰ ਚਿੱਟੇ ਮੋਤੀਏ ਦੇ ਆਪਰੇਸ਼ਨ ਲਈ ਚੁਣਿਆ ਗਿਆ। ਇਹ ਆਪਰੇਸ਼ਨ 5 ਅਪ੍ਰੈਲ ਦਿਨ ਐਤਵਾਰ ਸਵੇਰੇ 8 ਵਜੇ ਏਕਜੋਤ ਅੱਖਾਂ ਦਾ ਹਸਪਤਾਲ, ਸੁਰਜਾ ਰਾਮ ਮਾਰਕੀਟ ਮਲੋਟ ਵਿਖੇ ਕੀਤੇ ਜਾਣਗੇ ਅਤੇ ਮਰੀਜ਼ਾਂ ਨੂੰ ਮੁਫਤ ਲੈਂਜ਼ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ। ਕੈਂਪ ਦੌਰਾਨ ਕਮੇਟੀ ਵੱਲੋਂ ਡਾਕਟਰਾਂ ਦੀ ਟੀਮ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਗਿੱਲ ਨੇ ਬਜ਼ੁਰਗਾਂ ਤੋਂ ਦੁਆਵਾਂ ਅਤੇ ਅਸੀਸਾਂ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਦਿੱਲੀ ਲੈਬੋਰਟਰੀ ਅਤੇ ਅੰਗਰੇਜ਼ ਲੈਬੋਰਟਰੀ ਦੇ ਸੰਚਾਲਕ ਅੰਗਰੇਜ਼ ਸਿੰਘ ਵੱਲੋਂ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਟੈਸਟ ਮੁਫਤ ਕੀਤੇ ਗਏ। ਇਸ ਮੌਕੇ ਸਮਾਜ ਸੇਵੀ ਹਰਭਜਨ ਸਿੰਘ, ਜਸਵਿੰਦਰ ਸਿੰਘ ਵਾਲੀਆ, ਮਾਸਟਰ ਬਲਦੇਵ ਸਿੰਘ ਸਾਹੀਵਾਲ, ਪ੍ਰਧਾਨ ਗੁਰਦੇਵ ਸਿੰਘ, ਬਾਬਾ ਸਤਨਾਮ ਸਿੰਘ, ਰਾਮ ਸਿੰਘ, ਰੇਸ਼ਮ ਸਿੰਘ, ਬਲਵੀਰ ਚੰਦ, ਹਰਦੀਪ ਸਿੰਘ, ਪ੍ਰਧਾਨ ਤੁਲਸਾ ਸਿੰਘ, ਪ੍ਰਧਾਨ ਹਰਦਿਆਲ ਸਿੰਘ, ਜਸਦੇਵ ਸਿੰਘ ਸੰਧੂ ਐਮਸੀ, ਪ੍ਰਧਾਨ ਸਵਰਨ ਸਿੰਘ, ਮਾਸਟਰ ਹਰਜਿੰਦਰ ਸਿੰਘ, ਰਾਜਨ ਖੁਰਾਣਾ, ਤੋਂ ਇਲਾਵਾ ਮਿਸ਼ਨ ਦੇ ਮੈਂਬਰ ਅਤੇ ਕਮੇਟੀ ਦੇ ਅਹੁਦੇਦਾਰ ਵੀ ਹਾਜ਼ਰ ਸਨ।