ਪਿੰਡ ਉਦੇਕਰਨ ’ਚ ਚਾਰ ਰੋਡਾ ਫੁੱਟਬਾਲ ਟੂਰਨਾਮੈਂਟ 17 ਤੋਂ
ਪਿੰਡ ਉਦੇਕਰਨ ’ਚ ਚਾਰ ਰੋਡਾ ਫੁੱਟਬਾਲ ਟੂਰਨਾਮੈਂਟ 17 ਤੋਂ
Publish Date: Tue, 10 Feb 2026 04:29 PM (IST)
Updated Date: Tue, 10 Feb 2026 04:32 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਉਦੇਕਰਨ ਵਿਖੇ ਚਾਰ ਰੋਜ਼ਾ ‘ਸ਼ਹੀਦ ਦੀਪ ਸਿੱਧੂ ਯਾਦਗਾਰੀ ਫੁੱਟਬਾਲ ਟੂਰਨਾਮੈਂਟ’ ਕਰਵਾਇਆ ਜਾ ਰਿਹਾ ਹੈ। ਦੀਪ ਸਿੱਧੂ ਦੇ ਪਰਿਵਾਰਕ ਮੈਂਬਰ ਅਰਸ਼ਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟੂਰਨਾਮੈਂਟ 17 ਤੋਂ 20 ਫਰਵਰੀ ਤੱਕ ਪਿੰਡ ਉਦੇਕਰਨ ਵਿਖੇ ਹੋ ਰਿਹਾ ਹੈ। ਇਹ ਟੂਰਨਾਮੈਂਟ ਸ਼ਹੀਦ ਦੀਪ ਸਿੱਧੂ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਉਦੇਕਰਨ, ਦੀਪ ਸਿੱਧੂ ਪਰਿਵਾਰ, ਐਨਆਰਆਈ ਵੀਰ ਉਦੇਕਰਨ, ਮੌਜੂਦਾ ਤੇ ਸਾਬਕਾ ਪੰਚਾਇਤ ਤੇ ਸਮੂਹ ਫੁੱਟਬਾਲ ਕਲੱਬ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਇਸ ਟੂਰਨਾਮੈਂਟ ਵਿੱਚ ਸ਼ਾਮਿਲ ਹੋਣ ਲਈ ਸਮੁੱਚੇ ਖੇਡ ਪ੍ਰੇਮੀਆਂ ਨੂੰ ਸੱਦਾ ਦਿੱਤਾ ਹੈ।