ਸਾਬਕਾ ਵਿਧਾਇਕਾ ਬਰਾੜ ਨੇ ਕੀਤਾ ਦੁੱਖ ਸਾਂਝਾ
ਸਾਬਕਾ ਵਿਧਾਇਕ ਕਰਨ ਕੌਰ ਬਰਾੜ ਨੇ ਪਰਲਾਦ ਰਾਏ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Publish Date: Fri, 06 Mar 2026 06:07 PM (IST)
Updated Date: Fri, 06 Mar 2026 06:09 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਰਲਾਦ ਰਾਏ ਗਰਗ ਸਪੁੱਤਰ ਸਵ. ਬਲਵੰਤ ਰਾਏ ਗਰਗ ਵਾਸੀ ਮੰਡੀ ਬਰੀਵਾਲਾ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ’ਤੇ ਸਾਬਕਾ ਵਿਧਾਇਕ ਬੀਬੀ ਕਰਨ ਕੌਰ ਬਰਾੜ ਵੱਲੋਂ ਉਨ੍ਹਾਂ ਦੇ ਬੇਟੇ ਚੰਦਨ ਗਰਗ ਤੇ ਹੋਰ ਪਰਿਵਾਰਿਕ ਮੈਂਬਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਲਾਦ ਰਾਏ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਪਰਲਾਦ ਰਾਏ ਗਰਗ ਬੜੇ ਹੀ ਨਿੱਘੇ ਸੁਭਾਅ ਦੇ ਸਨ। ਉਨ੍ਹਾਂ ਪਰਮਾਤਮਾ ਅੱਗੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੁਨੀਸ਼ ਕੁਮਾਰ ਗਰਗ, ਭੱਲਣ ਸਿੰਘ, ਐਡਵੋਕੇਟ ਵਰਿੰਦਰ ਸਿੰਘ, ਇਕਬਾਲ ਸਿੰਘ, ਓਮ ਪ੍ਰਕਾਸ਼, ਮਨਦੀਪ ਸਿੰਘ ਆਦਿ ਵੀ ਮੌਜੂਦ ਸਨ। ਸ੍ਰੀ ਪਰਲਾਦ ਰਾਏ ਗਰਗ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਮਿਤੀ 15 ਮਾਰਚ 2026 ਦਿਨ ਐਤਵਾਰ ਨੂੰ ਬਾਬਾ ਮੋਢਾ ਜੀ ਸਮਾਧ ਮੰਡੀ ਬਰੀਵਾਲਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਪਵੇਗਾ।