ਡਾ. ਐੱਚਐੱਨ ਸਿੰਘ ਗਿੱਦੜਬਾਹਾ ਹਸਪਤਾਲ ਵਿਖੇ ਦੇਣਗੇ ਮੁਫ਼ਤ ਸੇਵਾਵਾਂ
ਸਾਬਕਾ ਸਿਵਲ ਸਰਜਨ ਡਾ. ਐੱਚਐੱਨ ਸਿੰਘ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਰੋਜ਼ਾਨਾ ਦੇਣਗੇ ਮੁਫਤ ਸੇਵਾਵਾਂ
Publish Date: Fri, 27 Feb 2026 05:50 PM (IST)
Updated Date: Fri, 27 Feb 2026 05:52 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆ ’ਚ ਬਤੌਰ ਸਿਵਲ ਸਰਜਨ ਸੇਵਾਵਾਂ ਨਿਭਾਅ ਚੁੱਕੇ ਗਿੱਦੜਬਾਹਾ ਦੇ ਡਾ. ਐੱਚਐੱਨ ਸਿੰਘ ਵੱਲੋਂ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਰੋਜਾਨਾ 2 ਘੰਟਿਆਂ ਲਈ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਮੁਫਤ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਸ਼ਮੀ ਚਾਵਲਾ ਦੀ ਹਾਜਰੀ ’ਚ ਉਨ੍ਹਾਂ ਬਤੌਰ ਐੱਮਡੀ ਮੈਡੀਸਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਡਾ. ਐੱਚਐੱਨ ਸਿੰਘ ਨੇ ਕਿਹਾ ਕਿ ਉਹ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਸਿਵਲ ਸਰਜਨ ਡਿਊਟੀ ਨਿਭਾਉਣ ਦੇ ਨਾਲ-ਨਾਲ ਲੰਬਾ ਸਮਾਂ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਵੀ ਬਤੌਰ ਐੱਸਐੱਮਓ ਡਿਊਟੀ ਨਿਭਾਅ ਚੁੱਕੇ ਹਨ। ਓਧਰ ਇਲਾਕੇ ਦੇ ਸਮਾਜਸੇਵੀਆਂ ਵੱਲੋਂ ਡਾ. ਐੱਚਐੱਨ ਸਿੰਘ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਅੱਜ ਅਹੁਦਾ ਸੰਭਾਲਣ ਉਪਰੰਤ ਉਚੇਚੇ ਤੌਰ ’ਤੇ ਲੋਈ ਪ੍ਰਦਾਨ ਕਰਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਧਰਿੰਦਰ ਗਰਗ, ਡਾ. ਅਨੂਪ ਬਾਂਸਲ, ਡਾ. ਮੰਜੂ ਬਾਂਸਲ, ਡਾ. ਆਯੂਸ਼, ਡਾ. ਵਰੁਣ ਬਾਂਸਲ, ਡਾ. ਭਾਰਤਦੀਪ ਗਰਗ, ਸਮਾਜਸੇਵੀ ਜਗਦੀਸ਼ ਰਾਏ ਬਾਂਸਲ, ਰਾਧੇ ਸ਼ਿਆਮ ਬਾਂਸਲ, ਐਡਵੋਕੇਟ ਗੌਰਵ ਜੈਨ ਚੀਨੂੰ, ਐਡਵੋਕੇਟ ਕੁਲਦੀਪ ਜਿੰਦਲ, ਅਨਿਲ ਬਾਂਸਲ ਨਵੀ, ਐਡਵੋਕੇਟ ਐੱਨਡੀ ਸਿੰਗਲਾ, ਪਵਨ ਕੁਮਾਰ ਬਾਂਸਲ, ਐਡਵੋਕੇਟ ਜਨਜਿੰਦਰ ਜੌਨੀ, ਇੰਸਪੈਕਟਰ ਸੰਨੀ ਗੋਇਲ, ਸੁਮਿਤ ਬਾਂਸਲ ਚੀਨੂੰ ਅਤੇ ਰਣਦੀਪ ਕੌਰ ਆਦਿ ਵੀ ਮੌਜੂਦ ਸਨ।