ਫੱਤਣਵਾਲਾ ਭਰਾਵਾਂ ਨੇ ਮਨਾਈ ਬਜ਼ੁਰਗਾਂ ਦੀ ਮਿੱਠੀ ਯਾਦ
ਫੱਤਣਵਾਲਾ ਭਰਾਵਾਂ ਨੇ ਆਪਣੇ ਬਜ਼ੁਰਗਾਂ ਦੀ ਮਿੱਠੀ ਯਾਦ ’ਚ ਲਗਾਇਆ ਲੰਗਰ
Publish Date: Tue, 10 Feb 2026 04:48 PM (IST)
Updated Date: Tue, 10 Feb 2026 04:50 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਸਵ: ਹਰਚੰਦ ਸਿੰਘ ਫ਼ੱਤਣਵਾਲਾ ਦੀ 40ਵੀ ਅਤੇ ਸਵ: ਗੁਰਰਾਜ ਸਿੰਘ ਫੱਤਣਵਾਲਾ ਦੀ 5ਵੀਂ ਬਰਸੀਂ ਮਨਾਈ ਗਈ। ਉਨ੍ਹਾਂ ਦੀ ਬਰਸੀ ’ਤੇ ਕੋਟਕਪੂਰਾ ਰੋਡ ਸਥਿਤ ਫੱਤਣਵਾਲਾ ਰਿਹਾਇਸ਼ ’ਤੇ ਉਨ੍ਹਾਂ ਦੇ ਸਪੁੱਤਰ ਮਨਜੀਤ ਸਿੰਘ ਫੱਤਣਵਾਲਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਫਰੀਦਕੋਟ ਅਤੇ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਜਰਨਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਆਪਣੇ ਪਰਿਵਾਰ ਸਮੇਂ ਗੁਰੂ ਮਰਿਆਦਾ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ। ਜਿਸਤੋਂ ਉਪਰੰਤ ਘਰ ਦੇ ਬਾਹਰ ਸੜ੍ਹਕ ’ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਲੰਗਰ ਛਕਾਇਆ, ਜਿਸ ਵਿੱਚ ਸੈਕੜੇ ਸੰਗਤਾਂ ਨੇ ਲੰਗਰ ਛਕਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨਜੀਤ ਸਿੰਘ ਫੱਤਣਵਾਲਾ ਤੇ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਆਪਣੇ ਬਜ਼ੁਰਗਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਉਹ ਪਾਵੇ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਮੌਜੂਦ ਨਹੀਂ ਹਨ, ਤੇ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ, ਪਰ ਉਨ੍ਹਾਂ ਦਾ ਆਸ਼ੀਰਵਾਦ ਸਾਡੇ ਪਰਿਵਾਰ ’ਤੇ ਹਮੇਸ਼ਾ ਬਣਿਆ ਰਹੇਗਾ ਤੇ ਅਸੀਂ ਵੀ ਉਨ੍ਹਾਂ ਵੱਲੋਂ ਦਿਖਾਏ ਰਸਤਿਆਂ ’ਤੇ ਚੱਲਦੇ ਰਹਾਂਗੇ। ਇਸ ਮੌਕੇ ਡਾ. ਸਤੀਸ਼ ਗਿਲਹੋਤਰਾ, ਗੁਰਦਰਸ਼ਨ ਸਿੰਘ ਸੰਧੂ ਰਾਮਗੜ੍ਹ ਚੂੰਘਾ ਕਰਮਜੀਤ ਸਿੰਘ ਕਰਮਾ, ਇਕਬਾਲ ਸਿੰਘ ਸੰਗੂਧੌਣ, ਜਸਵਿੰਦਰ ਸਿੰਘ ਮੱਤਾ, ਸ਼ਮਿੰਦਰ ਸਿੰਘ ਸੰਧੂ, ਸੰਕੇਤ ਗਿਲਹੋਤਰਾ, ਤਿਰਲੋਕ ਚੰਦ, ਜੋਗਿੰਦਰ ਸਿੰਘ ਸਾਬਕਾ ਸਰਪੰਚ ਫੱਤਣਵਾਲਾ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਬੱਬੂ, ਰਾਜਵਿੰਦਰ ਸਿੰਘ ਤੋਂ ਇਲਾਵਾ ਫੱਤਣਵਾਲਾ ਪਰਿਵਾਰ ਦੇ ਨਜਦੀਕੀ ਹਾਜਰ ਸਨ।