ਕਾਰ ਸਵਾਰ ਪਿਤਾ ਤੇ ਪੁੱਤ ਨਾਲ ਲੁੱਟ, ਪੁੱਤ ਦੇ ਸਿਰ ’ਤੇ ਚਾਕੂ ਨਾਲ ਕੀਤਾ ਵਾਰ
ਕਾਰ ਸਵਾਰ ਪਿਤਾ ਤੇ ਪੁੱਤ ਨਾਲ ਲੁੱਟ, ਪੁੱਤ ਦੇ ਸਿਰ 'ਤੇ ਚਾਕੂ ਨਾਲ ਕੀਤਾ ਵਾਰ
Publish Date: Thu, 05 Mar 2026 05:01 PM (IST)
Updated Date: Fri, 06 Mar 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਹੋਲੀ ਵਾਲੇ ਦਿਨ ਬੁੱਧਵਾਰ ਰਾਤ ਨੂੰ ਕਰੀਬ 8 ਵਜੇ ਮੁਕਤਸਰ ਦੇ ਸ਼ੇਰ ਸਿੰਘ ਚੌਕ ’ਚ ਚਾਰ ਮੋਟਰਸਾਈਕਲਾਂ ’ਤੇ ਸਵਾਰ ਲੁਟੇਰਿਆਂ ਨੇ ਕਾਰ ਸਵਾਰ ਇੱਕ ਪਿਤਾ-ਪੁੱਤ ਦਾ ਪਿੱਛਾ ਕਰਦਿਆਂ ਰਸਤੇ ’ਚ ਉਨ੍ਹਾਂ ਨੂੰ ਰੋਕ ਕੇ ਪੁੱਤ ਦੇ ਸਿਰ ’ਤੇ ਕਾਪੇ ਅਤੇ ਇੱਟਾਂ ਨਾਲ ਵਾਰ ਕੀਤਾ, ਜਿਸ ਨਾਲ ਉਹ ਖੂਨ ਨਾਲ ਲੱਥਪੱਥ ਹੋ ਗਿਆ। ਉਨ੍ਹਾਂ ਨੂੰ ਬਚਾਉਣ ਲਈ ਆਏ ਇੱਕ ਹੋਰ ਨੌਜਵਾਨ ਤੇ ਵੀ ਹਥਿਆਰਾਂ ਨਾਲ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਅਤੇ ਉਹ ਵੀ ਗੰਭੀਰ ਜ਼ਖਮੀ ਹੋ ਗਿਆ। ਲੁਟੇਰਿਆਂ ਨੇ ਕਾਰ ’ਚ ਜ਼ਖਮੀ ਨੌਜਵਾਨ ਦੇ ਗਲੇ ’ਚੋਂ ਚਾਂਦੀ ਦੀ ਚੇਨ ਖੋਹ ਲਈ ਅਤੇ ਘਟਨਾ ਨੂੰ ਦੇਖ ਕੇ ਇਕੱਠੇ ਹੋਏ ਲੋਕਾਂ ਨੂੰ ਦੇਖ ਕੇ ਭੱਜ ਗਏ। ਪਰ ਇੱਕ ਮੁਲਜ਼ਮ ਨੂੰ ਲੋਕਾਂ ਨੇ ਫੜ ਲਿਆ ਅਤੇ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ। ਦੋਵਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਮੁਕਤਸਰ ’ਚ ਦਾਖਲ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ’ਚ ਜ਼ੇਰੇ ਇਲਾਵਾ ਸ਼ਿਵਮ ਕੁਮਾਰ ਪੁੱਤਰ ਸੂਰਜ ਕੁਮਾਰ ਵਾਸੀ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਦੱਸਿਆ ਕਿ ਉਹ ਕਾਰ ਦੀ ਮੁਰੰਮਤ ਕਰਵਾਉਣ ਤੋਂ ਬਾਅਦ ਪਿਓ-ਪੁੱਤਰ ਬੁੱਧਵਾਰ ਰਾਤ 8 ਵਜੇ ਦੇ ਕਰੀਬ ਅਬੋਹਰ ਰੋਡ ਬਾਈਪਾਸ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਛੇ-ਸੱਤ ਲੋਕ ਚਾਰ ਮੋਟਰਸਾਇਕਲਾਂ ਤੇ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਉਨ੍ਹਾਂ ਦੇ ਹੱਥਾਂ ਵਿੱਚ ਚਾਕੂ ਅਤੇ ਹੋਰ ਹਥਿਆਰ ਸਨ। ਲੁਟੇਰਿਆਂ ਨੇ ਉਨ੍ਹਾਂ ਨੂੰ ਸ਼ੇਰ ਸਿੰਘ ਚੌਕ ’ਚ ਆ ਕੇ ਘੇਰ ਲਿਆ। ਉਦੋਂ ਤੱਕ ਉਹ ਲਗਭਗ ਦਸ-ਪੰਦਰਾਂ ਲੋਕ ਹੋ ਗਏ ਸਨ। ਸ਼ਿਵਮ ਦੇ ਅਨੁਸਾਰ ਜਦੋਂ ਉਹ ਬਾਹਰ ਆਇਆ ਤਾਂ ਇੱਕ ਲੁਟੇਰੇ ਨੇ ਉਸਦੀ ਚਾਂਦੀ ਦੀ ਚੇਨ ਖੋਹ ਲਈ। ਦੂਜੇ ਨੇ ਉਸਦੇ ਸਿਰ ’ਤੇ ਇੱਟ ਮਾਰੀ ਅਤੇ ਤੀਜੇ ਨੇ ਉਸਨੂੰ ਚਾਕੂ ਮਾਰਿਆ। ਉੱਥੇ ਮੌਜੂਦ ਕੁਝ ਲੋਕਾਂ ਨੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਵਿੱਚੋਂ ਇੱਕ ਕਾਬੂ ਕਰ ਲਿਆ ਗਿਆ। ਹਸਪਤਾਲ ਵਿੱਚ ਦਾਖਲ ਜਤਿੰਦਰ ਸਿੰਘ ਨੇ ਕਿਹਾ ਕਿ ਕੁਝ ਲੋਕ ਕਾਰ ਸਵਾਰਾਂ ਤੇ ਹਮਲਾ ਕਰ ਰਹੇ ਸਨ। ਜਦੋਂ ਉਸਨੇ ਦਖਲ ਦਿੱਤਾ ਤਾਂ ਤਿੰਨ-ਚਾਰ ਲੁਟੇਰੇ ਉਸਦੇ ਕੋਲ ਆਏ, ਉਸਦੀਆਂ ਜੇਬਾਂ ਦੀ ਤਲਾਸ਼ੀ ਲਈ ਅਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਉਸਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਗੰਭੀਰ ਸੱਟਾਂ ਲੱਗੀਆਂ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਦਿਨ ਭਰ ਹੋਲੀ ਦਾ ਜਸ਼ਨ ਜਾਰੀ ਰਿਹਾ ਅਤੇ ਹੁੱਲੜਬਾਜਾਂ ਨੂੰ ਰੋਕਣ ਲਈ ਵੱਖ-ਵੱਖ ਥਾਵਾਂ ਤੇ ਪੁਲਿਸ ਤਾਇਨਾਤ ਕੀਤੀ ਗਈ ਸੀ, ਪਰ ਲੁਟੇਰੇ ਦੇਰ ਰਾਤ ਸਰਗਰਮ ਹੋ ਗਏ ਅਤੇ ਇਸ ਅਪਰਾਧ ਨੂੰ ਅੰਜਾਮ ਦਿੱਤਾ। ਜ਼ਖਮੀ ਸ਼ਿਵਮ ਨੇ ਦੱਸਿਆ ਕਿ ਪੁਲਿਸ ਰਿਪੋਰਟ ਦਰਜ ਕਰ ਲਈ ਗਈ ਹੈ। ਓਧਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।