- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲਵੇ ਦੀ ਮੋਹਰੀ ਸੰਸਥਾ ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਫੈਸ਼ਨ ਸ਼ੋਅ ਦਾ ਆਯੋਜਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਦਸ਼ਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਫੈਸ਼ਨ ਸ਼ੋਅ ਦਾ ਆਯੋਜਨ 17/03/2026 ਨੂੰ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਐਸਐਸ ਸੰਘਾ ਨੇ ਦੱਸਿਆ ਕਿ ਇਸ ਸ਼ੋਅ ਦਾ ਆਯੋਜਨ ਫੈਸ਼ਨ ਡਿਜਾਇਨਿੰਗ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਜੋਤ ਕੌਰ ਅਤੇ ਸਹਾਇਕ ਪ੍ਰੋ. ਸਤਬੀਰ ਕੌਰ ਬਰਾੜ ਅਤੇ ਰਮਨਦੀਪ ਕੌਰ ਸੰਧੂ ਦੀ ਅਗਵਾਈ ’ਚ ਹੋਇਆ। ਫੈਸ਼ਨ ਡਿਜਾਇਨਿੰਗ ਵਿਭਾਗ ਦੀਆਂ ਕੁੱਲ 62 ਵਿਦਿਆਰਥਣਾਂ ਨੇ ਇਸ ਫੈਸ਼ਨ ਮੁਕਾਬਲੇ ’ਚ ਭਾਗ ਲਿਆ ਅਤੇ ਪ੍ਰਭਾਵਸ਼ਾਲੀ ਕੈਟ ਵਾਕ ਦੁਆਰਾ ਦਰਸ਼ਕਾਂ ਨੂੰ ਕੀਲਿਆ। ਇਸ ਸਮਾਗਮ ਦੀ ਸ਼ੁਰੂਆਤ ਸ਼ਬਦ ਨਾਲ ਹੋਈ। ਇਸਤੋਂ ਬਾਅਦ ਪ੍ਰਿੰਸੀਪਲ ਡਾ. ਐਸਐਸ ਸੰਘਾ ਨੇ ਆਏ ਹੋਏ ਮਹਿਮਾਨਾਂ ਅਤੇ ਜੱਜ ਸਾਹਿਬਾਨਾਂ ਦਾ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ। ਚੁਣੇ ਹੋਏ ਪ੍ਰਤੀਜੋਗੀਆਂ ’ਚ ਮਿਸ ਫੈਸ਼ਨਿਸਟਾ ਅਵਕਰਨਦੀਪ ਕੌਰ, ਮਿਸ ਰੈਂਪ ਵਾਕ ਵੀਰਪਾਲ ਕੌਰ, ਫਸਟ ਰੱਨਰ ਅੱਪ ਉਰਵਸ਼ੀ, ਸੈਕੰਡ ਰੱਨਰ ਅੱਪ ਰੀਤਿਕਾ, ਬੈਸਟ ਸੀਮ ਸੁਪਰੀਪ ਸ਼ਗਨਪ੍ਰੀਤ ਕੌਰ, ਬੈਸਟ ਸਲੇ ਅਤੇ ਸਵੈਗਰ ਮਨਜਿੰਦਰ ਕੌਰ, ਬੈਸਟ ਸਿਲਹਟੇ ਸਪੈਸ਼ਲਿਸਟ ਜਸ ਕੌਰ, ਮਿਸ ਫੈਸ਼ਨ ਆਈਕਨ ਯਸਿਕਾ ਔਬਰਾਲ, ਬੈਸਟ ਇਨੋਵੇਟਿਵ ਆਉਟਫਿਟ ਨੂਰਪ੍ਰੀਤ ਕੌਰ, ਬੈਸਟ ਕੋਰੀਓਗਰਾਫਰ ਹੈਲੋਵੀਨ ਥੀਮ ਨੇ ਖਿਤਾਬ ਪ੍ਰਾਪਤ ਕੀਤੇ ਇਨ੍ਹਾਂ ਤੋਂ ਇਲਾਵਾ ਅਹਿਲਨਾਬਾਦ ਕਾਲਜ ਅਤੇ ਆਈਟੀਆਈ ਦੇ ਵਿਦਿਆਰਥੀਆਂ ਨੂੰ ਵੀ ਵੱਖੋ ਵੱਖਰੇ ਖਿਤਾਬ ਦੇ ਕੇ ਨਿਵਾਜਿਆ ਗਿਆ। ਜੱਜਮੈਂਟ ਦੀ ਭੂਮਿਕਾ ਡਾ. ਅਮਨਪ੍ਰੀਤ ਕੌਰ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ, ਮੈਡਮ ਰਾਜਵੀਰ ਕੌਰ ਸੀਨੀਅਰ ਅਪ੍ਰੇਸ਼ਨ ਮੈਨੇਜਰ ਆਨੰਦਾ ਸਿਟੀ, ਮੈਡਮ ਸੁਰੇਸਟਾ ਕੁਮਾਰੀ ਵਾਈਸ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਲੋਟ ਨੇ ਨਿਭਾਈ। ਅਮਿਤ ਨਾਗਰ ਜੋਨਲ ਮੈਂਨੇਜਰ ਪੰਜਾਬ ਐਂਡ ਸਿੰਧ ਬੈਂਕ ਬਠਿੰਡਾ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ। ਨਾਲ ਹੀ ਰਜਿੰਦਰ ਕੁਮਾਰ ਮੈਨੇਜਰ ਪੰਜਾਬ ਐਂਡ ਸਿੰਦ ਬੈਂਕ ਬਾਦਲ, ਪ੍ਰਿੰਸੀਪਲ ਜਗਦੀਪ ਕੌਰ ਸੈਕਰਡ ਹਾਰਟ ਸਕੂਲ ਚੱਕ ਅਤਰ ਸਿੰਘ ਵਾਲਾ, ਪ੍ਰਿੰਸੀਪਲ ਹਰਸਿਮਰਤ ਕੌਰ ਦਸਮੇਸ਼ ਗਰਲਜ਼ ਕਾਲਜ ਬਾਦਲ, ਮੈਡਮ ਸਤਿੰਦਰ ਕੌਰ, ਨਵਜੋਤ ਸਿੰਘ ਅਤੇ ਸਰਬਜੀਤ ਕੌਰ ਆਈਟੀਆਈ ਖਿਓਵਾਲੀ, ਰਮਣ ਸਿੱਧੂ ਗੁਰਮੁਖ ਸਿੰਘ, ਕਰਮਵੀਰ ਸਿੰਘ, ਜਸਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈ ਸਿੰਘ ਵਾਲਾ ਤੋਂ ਸਿਮਰਨਜੀਤ ਕੌਰ ਅਤੇ ਕੰਵਲਜੀਤ ਕੌਰ ਸੀ. ਗਰਲਜ਼ ਕਾਲਜ ਅਹਿਲਨਾਬਾਦ, ਡਾ. ਸਿਮਰਜੀਤ ਕੌਰ ਪ੍ਰਿੰਸੀਪਲ ਦਸਮੇਸ਼ ਗਰਲਜ਼ ਕਾਲਜ ਐਜੂਕੇਸ਼ਨ ਬਾਦਲ ਅਤੇ ਮੈਡਮ ਹਰਪ੍ਰੀਤ ਕੌਰ ਸੰਘਾ, ਪੱਤਰਕਾਰ ਚੇਤਨ ਭੂਰਾ ਅਤੇ ਇਕਬਾਲ ਸ਼ਾਤ, ਪ੍ਰਿੰਸੀਪਲ ਤਰਲੋਕ ਬੰਦੂ ਖਾਲਸਾ ਕਾਲਜ ਆਫ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੀਆਂ ਉੱਘੀਆਂ ਸ਼ਖਸੀਅਤਾਂ ਪ੍ਰੋ. ਡਾ. ਪਰਵੀਨ ਕੌਰ ਡੈਂਟਲ ਕਾਲਜ ਅਤੇ ਵਰਿੰਦਰ ਗਿੱਲ ਸੈਨੇਟ ਮੈਂਬਰ ਉਚੇਚੇ ਤੌਰ ’ਤੇ ਵਿਰਾਜਮਾਨ ਰਹੇ। ਅੰਤ ’ਚ ਕਾਲਜ ਵੱਲੋਂ ਆਈਆਂ ਹੋਈਆਂ ਮਾਣਮੱਤੀਆਂ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਟ ਸਕੱਤਰ ਦੀ ਭੂਮਿਕਾ ਪ੍ਰੋ. ਰਮਨ ਸਿੱਧੂ ਅਤੇ ਬੀਏ ਦੇ ਵਿਦਿਆਰਥੀ ਚਾਹਤ ਅਤੇ ਮਾਨਅ ਨੇ ਨਿਭਾਈ। ਸਮੁੱਚੇ ਤੌਰ ਤੇ ਇਹ ਪ੍ਰੋਗ੍ਰਾਮ ਅਮਿਟ ਯਾਦਾਂ ਛੱਡਦਾ ਯਾਦਗਾਰੀ ਹੈ ਹੋ ਨਿਬੜਿਆ।