ਵਿਦਿਆਰਥਣਾਂ ਨੇ ਦਸ਼ਮੇਸ ਗਰਲਜ਼ ਕਾਲਜ ਦਾ ਨਾਂ ਚਮਕਾਇਆ
ਫੈਸ਼ਨ ਡਿਜ਼ਾਈਨਿੰਗ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਟੀ ’ਚ ਪੋਜੀਸ਼ਨ ਹਾਸਲ ਕਰ ਦਸ਼ਮੇਸ ਗਰਲਜ਼ ਕਾਲਜ ਦਾ ਨਾਂ ਚਮਕਾਇਆ
Publish Date: Mon, 06 Apr 2026 04:08 PM (IST)
Updated Date: Mon, 06 Apr 2026 04:10 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦਸਮੇਸ਼ ਗਰਲਜ਼ ਕਾਲਜ ਬਾਦਲ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀਆਂ ਦੋ ਵਿਦਿਆਰਥਣਾਂ ਅਵਕਰਨ ਦੀਪ ਕੌਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬੀਐਸਸੀ ਐਫਡੀ ਦੇ ਪੰਜ਼ਵੇਂ ਸਮੈਸਟਰ ’ਚ ਚੌਥਾ ਸਥਾਨ 95 ਪ੍ਰਤੀਸ਼ਤ ਅੰਕ ਅਤੇ ਗੁਰਨੂਰ ਕੌਰ ਨੇ 94 ਪ੍ਰਤੀਸ਼ਤ ਅੰਕ ਲੈ ਕੇ ਪੰਜਾਬ ਯੂਨੀਵਰਸਿਟੀ ਦੇ ’ਚ ਛੇਵੀਂ ਪੋਜੀਸ਼ਨ ਹਾਸਲ ਕੀਤੀ ਹੈ ਇਹ ਦੋਨੋਂ ਹੀ ਵਿਦਿਆਰਥਣਾਂ ਦਸਮੇਸ਼ ਗਰਲਜ਼ ਕਾਲਜ ਦੇ ’ਚ ਚੱਲ ਰਹੀ ਫੈਸ਼ਨ ਡਿਜ਼ਾਈਨਿੰਗ ਦੇ ਕੋਰਸ ਦੀਆਂ ਹੋਣਹਾਰ ਵਿਦਿਆਰਥਣਾਂ ਹਨ ਜੋ ਕਿ ਪੰਜਵੇਂ ਸਮੈਸਟਰ ਦੀਆਂ ਹਨ। ਇਸ ਮੌਕੇ ਡਿਪਾਰਟਮੈਂਟ ਦੇ ਹੈਡ ਗੁਰਜੋਤ ਕੌਰ ਨੇ ਵਿਦਿਆਰਥਣਾਂ ਦੀ ਹੌਸਲਾ ਅਫਜ਼ਾਈ ਕੀਤੀ ਪ੍ਰਿੰਸੀਪਲ ਸਾਹਿਬਾਨ ਡਾਕਟਰ ਐਸਐਸ ਸੰਘਾ ਨੇ ਵਿਭਾਗ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।