ਗੁਰਪ੍ਰੀਤ ਸਿੰਘ ਨੰਡਾ ਦੀ ਮਾਤਾ ਦਾ ਦੇਹਾਂਤ
ਕਿਸਾਨ ਯੂਨੀਅਨ ਆਗੂ ਗੁਰਪ੍ਰੀਤ ਸਿੰਘ ਨੰਡਾ ਨੂੰ ਲੱਗਿਆ ਵੱਡਾ ਝਟਕਾ, ਮਾਤਾ ਦਾ ਦਿਹਾਂਤ
Publish Date: Mon, 23 Mar 2026 06:21 PM (IST)
Updated Date: Mon, 23 Mar 2026 06:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਕਿਸਾਨ ਯੂਨੀਅਨ ਆਗੂ ਗੁਰਪ੍ਰੀਤ ਸਿੰਘ ਨੰਡਾ ਕੱਟਿਆਂਵਾਲੀ ਨੂੰ ਉਸ ਮੌਕੇ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦੀ ਮਾਤਾ ਵਿਦਿਆ ਕੌਰ ਸੁਪਤਨੀ ਸਰਦਾਰ ਜਗਤਾਰ ਸਿੰਘ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਉਹ ਆਪਣੇ ਪਿੱਛੇ ਸਪੁੱਤਰ ਗੁਰਪ੍ਰੀਤ ਸਿੰਘ ਨੰਡਾ, ਤੇਜਿੰਦਰ ਸਿੰਘ ਨੰਡਾ, ਮਨਵਿੰਦਰ ਸਿੰਘ ਨੰਡਾ ਛੱਡ ਗਏ ਹਨ। ਇਹ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਅੱਜ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਕਿਸਨ ਲੀਡਰ ਪਹੁੰਚੇ। ਦੱਸ ਦੇਈਏ ਕਿ ਇਸ ਪਰਿਵਾਰ ਦਾ ਇਲਾਕੇ ’ਚ ਬਹੁਤ ਵੱਡਾ ਨਾਂ ਹੈ ਅਤੇ ਸਾਰਾ ਪਰਿਵਾਰ ਸਮਾਜ ਸੇਵਾ ’ਚ ਲੱਗਾ ਹੋਇਆ ਹੈ। ਪਰਿਵਾਰ ਨੂੰ ਅਤੇ ਇਲਾਕੇ ਨੂੰ ਮਾਤਾ ਜੀ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪੈ ਗਿਆ ਹੈ।