ਮਟਰਾਂ ਦੀ ਫਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਪਰੇਸ਼ਾਨ
ਮਟਰਾਂ ਦੀ ਫਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ : ਕਿਸਾਨ ਆਗੂ
Publish Date: Sun, 15 Mar 2026 04:10 PM (IST)
Updated Date: Sun, 15 Mar 2026 04:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ : ਗਿੱਦੜਬਾਹਾ : ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦੀ ਇਕ ਅਹਿਮ ਮੀਟਿੰਗ ਗਿੱਦੜਬਾਹਾ ਵਿਖੇ ਹੋਈ। ਇਸ ਦੌਰਾਨ ਕੁਲਦੀਪ ਸਿੰਘ ਨੇਤਾ ਕੋਟਭਾਈ ਯੂਥ ਪ੍ਰਧਾਨ ਪੰਜਾਬ, ਸੂਬਾ ਜਰਨਲ ਸਕੱਤਰ ਜਸਬੀਰ ਸਿੰਘ ਅਤੇ ਨਾਨਕ ਸਿੰਘ ਫਕਰਸਰ ਸੂਬਾ ਮੀਤ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਨਵੀਆਂ ਨੀਤੀਆਂ ’ਤੇ ਕਾਨੂੰਨ ਲੋਕ ਵਿਰੋਧੀ ਹਨ, ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਲੁੱਟ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਏਨ੍ਹੀਂ ਦਿਨੀਂ ਮਟਰਾਂ ਦੀ ਖੇਤੀ ਕਰਨ ਵਾਲੇ ਕਿਸਾਨ ਬੇਹੱਦ ਪ੍ਰੇਸ਼ਾਨ ਹਨ। ਫ਼ਸਲ ਦਾ ਪੂਰਾ ਮੁੱਲ ਨਾ ਮਿਲਣ ਕਾਰਨ ਕਿਸਾਨ ਦੇ ਫ਼ਸਲ ’ਤੇ ਕੀਤੇ ਖਰਚੇ ਵੀ ਪੂਰੇ ਨਹੀਂ ਹੋ ਰਹੇ। ਪੰਜਾਬ ’ਚ 10 ਰੁਪਏ ਮਟਰ ਤੋੜਾਈ ਦਾ ਖਰਚਾ ਪੈ ਰਿਹਾ ਅਤੇ ਕਿਸਾਨ ਦਾ ਮਟਰ ਮੰਡੀ ਦੇ ’ਚ ਚਾਰ ਰੁਪਏ ਕਿਲੋ ਵਿਕ ਰਿਹਾ ਹੈ ਤਾਂ ਹੀ ਤਾਂ ਕਿਸਾਨ ਜਥੇਬੰਦੀਆਂ ਐਮਐਸਪੀ ਦਾ ਰੌਲਾ ਪਾਉਦੀਆਂ ਹਨ। ਜੇ ਐਮਐਸਪੀ ਹੋਵੇ ਤਾਂ ਘੱਟੋ ਘੱਟ ਸਾਡੀ ਆਹ ਹਾਲਤ ਨਾ ਹੋਵੇ। ਫਸਲ ਦਾ ਸਹੀ ਮੁੱਲ ਨਾ ਮਿਲਣ ਤੇ ਕਿਸਾਨ ਪ੍ਰੇਸ਼ਾਨ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕੋਟਭਾਈ, ਬਲਾਕ ਪ੍ਰਧਾਨ ਬਲਦੇਵ ਸਿੰਘ ਮਾਨ ਕੋਠੇ ਹਿੰਮਤਪੁਰਾ, ਜ਼ਿਲ੍ਹਾ ਯੂਥ ਪ੍ਰਧਾਨ ਗਗਨਦੀਪ ਸਿੰਘ ਬਰਾੜ, ਜ਼ਿਲ੍ਹਾ ਜਰਨਲ ਸਕੱਤਰ ਗੋਰਾ ਸਿੰਘ ਫਕਰਸਰ, ਬਲਾਕ ਜਰਨਲ ਸਕੱਤਰ ਜਲੌਰ ਸਿੰਘ ਨੀਲਾ, ਮਲੋਟ ਬਲਾਕ ਜਰਨਲ ਸਕੱਤਰ ਮਨਜਿੰਦਰ ਸਿੰਘ ਰਥੜੀਆਂ, ਮਲੋਟ ਬਲਾਕ ਯੂਥ ਪ੍ਰਧਾਨ ਭਿੰਦਰ ਭਾਊ, ਬਲਕਾਰ ਸਿੰਘ ਮਾਨ ਕਿਸਾਨ ਆਗੂ, ਬਿੰਦਾ ਕਿਸਾਨ ਆਗੂ, ਕੋਠੇ ਹਿੰਮਤਪੁਰਾ ਬਲਜਿੰਦਰ ਸਿੰਘ ਬਲਾਕ ਖਜਾਨਚੀ ਗਿੱਦੜਬਾਹਾ ਤੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।