ਕਿਸਾਨ ਜਥੇਬੰਦੀਆਂ ਵੱਲੋਂ ਗਿੱਦੜਬਾਹਾ ਵਿਖੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀਆਂ ਭੇਟ
ਕਿਸਾਨ ਜਥੇਬੰਦੀਆਂ ਵੱਲੋਂ ਗਿੱਦੜਬਾਹਾ ਵਿਖੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ
Publish Date: Tue, 24 Mar 2026 04:16 PM (IST)
Updated Date: Tue, 24 Mar 2026 04:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਸੰਯੁਕਤ ਕਿਸਾਨ ਮੋਰਚਾ ਬਲਾਕ ਗਿੱਦੜਬਾਹਾ ਵਿਖੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੇ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੀਰ ਸਿੰਘ ਧੂੜਕੋਟ ਦੀ ਅਗਵਾਈ ਹੇਠ ਵੱਖ ਵੱਖ ਜਥੇਬੰਦੀਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਸੈਂਟਰ ਸਰਕਾਰ ਦੇ ਮਾਰੂ ਨੀਤੀਆਂ ਤਹਿਤ ਵੱਖ ਵੱਖ ਬਿੱਲ ਲੈਕੇ ਆ ਰਹੀ ਜਿਵੇਂ ਮਜ਼ਦੂਰ ਭਰਾਵਾਂ ਦੇ ਮਨਰੇਗਾ ਕਾਨੂੰਨ ਨੂੰ ਰਾਮ ਜੀ ਰਾਮ ਦਾ ਨਾਮ ਬੀਜ ਸੋਧ ਬਿੱਲ ਫਰੀ ਟਰੇਡ ਸਮਝੋਤਾ ਜੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਮੰਨ ਲਿਆ ਜਿਸ ਦਾ ਸੰਯੁਕਤ ਕਿਸਾਨ ਮੋਰਚਾ ਵਿਰੋਧ ਕਰਦਾ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਲੋਕਾਂ ਨੂੰ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਾਰਨ ਲਈ ਆਪਣੇ ਹੱਕ ਲੈਣ ਲਈ ਸ਼ੰਘਰਸ਼ ਦੇ ਰਾਹ ਤੇ ਚਲਣਾ ਸਮੇਂ ਦੀ ਲੋੜ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ 27 ਮਾਰਚ ਨੂੰ ਡੀਸੀ ਦਫਤਰ ਫਰੀਦਕੋਟ ਵਿਖੇ ਪੰਜਾਬ ਸਰਕਾਰ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ, ਇਸ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। ਇਹ ਮੌਕੇ ਬੀ ਕੇ ਯੂ ਮਾਲਵਾ ਦੇ ਸਾਹਿਬ ਸਿੰਘ ਮਾਨ ,ਹਰਦੀਪ ਸਿੰਘ, ਰਾਮ ਸਿੰਘ ਗਿੱਦੜਬਾਹਾ, ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਦੇ ਕੁਲਦੀਪ ਸਿੰਘ ਨੇਤਾ ਕੋਟ ਭਾਈ ਯੂਥ ਪ੍ਰਧਾਨ ਪੰਜਾਬ, ਪ੍ਰਧਾਨ ਨਾਨਕ ਸਿੰਘ ਸੂਬਾ ਮੀਤ ਪ੍ਰਧਾਨ, ਜਸਵੀਰ ਸਿੰਘ ਝਾਮਕਾ ਸੂਬਾ ਜਰਨਲ ਸਕੱਤਰ ਬਾਬਾ ਬੰਦਾ ਸਿੰਘ ਬਹਾਦਰ, ਗੋਰਾ ਸਿੰਘ ਬੀ ਕੇ ਯੂ ਖੋਸਾ, ਜ਼ਿਲ੍ਹਾ ਆਗੂ ਕੁਲਦੀਪ ਸਿੰਘ ਬੀ ਕੇ ਯੂ ਲੱਖੋਵਾਲ, ਨਛੱਤਰ ਸਿੰਘ ਪਿਉਰੀ, ਅਸ਼ੋਕ ਕੁਮਾਰ ਗਰਗ ਜਰਨਲ ਸਕੱਤਰ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ, ਬਲੋਰ ਚੰਦ, ਹਰਬੰਸ ਸਿੰਘ ਭੁੱਟੀਵਾਲਾ ਕੈਸ਼ੀਅਰ ਬੀ ਕੇ ਯੂ ਮਾਨਸਾ, ਬਲਜਿੰਦਰ ਸਿੰਘ ਖਾਲਸਾ ਗੁਰੂਸਰ, ਜਗਜੀਤ ਸਿੰਘ ਕੋਟਭਾਈ, ਇਕਬਾਲ ਸਿੰਘ, ਅਰਸ਼ਦੀਪ ਮਲੋਟ ਬਲਾਕ ਪ੍ਰਧਾਨ, ਮਨਜਿੰਦਰ ਸਿੰਘ ਰੱਥੜੀਆਂ ਬਲਾਕ ਜਨਰਲ ਸਕੱਤਰ, ਬਲਦੇਵ ਮਾਨ ਬਲਾਕ ਪ੍ਰਧਾਨ ਗਿੱਦੜਬਾਹਾ, ਜਲਰ ਸਿੰਘ ਬਲਾਕ ਜਰਨਲ ਸਕੱਤਰ, ਮੈਂਬਰ ਕੁਲਦੀਪ ਸਿੰਘ ਬਲਜਿੰਦਰ ਬਲਾਕ ਖਜਾਨਚੀ ਗਿੱਦੜਬਾਹਾ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।