- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਈਸ ਪ੍ਰਿੰਸੀਪਲ ਐਸੋਸੀਏਟ ਪ੍ਰੋਫੈਸਰ ਇੰਦਰਾ ਪਹੂਜਾ ਦੀ ਸੇਵਾ ਮੁਕਤੀ ’ਤੇ ਵਿਦਾਇਗੀ ਪਾਰਟੀ ਦਾ ਆਯੋਜਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਵਾਈਸ ਪ੍ਰਿੰਸੀਪਲ ਅਤੇ ਐਸੋਸੀਏਟ ਪ੍ਰੋਫੈਸਰ ਇੰਦਰਾ ਪਹੂਜਾ ਦੇ 27 ਸਾਲਾਂ ਦੇ ਯਾਦਗਾਰੀ ਅਧਿਆਪਨ ਸਫਰ ਦੇ ਪੂਰੇ ਹੋਣ ’ਤੇ ਕਾਲਜ ਮੈਨੇਜਮੈਂਟ ਦੇ ਚੇਅਰਮੈਨ ਸੁਖਬੀਰ ਸਿੰਘ ਬਾਦਲ, ਪ੍ਰਿੰਸੀਪਲ ਡਾ. ਐਸਐਸ ਸੰਘਾ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਵਿਦਾਇਗੀ ਸਮਾਰੋਹ ਰੱਖਿਆ ਗਿਆ। ਇਸ ਸਮਾਰੋਹ ’ਚ ਗੁਰਚਰਨ ਸਿੰਘ ਸਿੱਧੂ ਜਨਰਲ ਸੈਕਟਰੀ ਗੁਰੂ ਗੋਬਿੰਦ ਸਿੰਘ ਸੰਸਥਾਵਾਂ ਗਿੱਦੜਬਾਹਾ, ਕਰਨਲ ਸੁਧਾਂਸ਼ੂ ਆਰੀਆ ਪ੍ਰਿੰਸੀਪਲ ਮਾਲਵਾ ਸਕੂਲ ਗਿੱਦੜਬਾਹਾ, ਬਿਕਰਮ ਸਿੰਘ ਭੁੱਲਰ, ਕਰਨਲ ਪੁਸ਼ਪਿੰਦਰ ਰਾਣਾ ਪ੍ਰਿੰਸੀਪਲ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ, ਡਾਇਰੈਕਟਰ ਇੰਚਾਰਜ ਜੋਗਿੰਦਰ ਕੁਮਾਰ ਸਪੋਰਟਸ ਅਥਾਰਟੀ ਆਫ ਇੰਡੀਆ ਬਾਦਲ, ਪ੍ਰਿੰਸੀਪਲ ਡਾ. ਵਨੀਤਾ ਐਮਪੀ ਕਾਲਜ ਡੱਬਵਾਲੀ, ਪ੍ਰਿੰਸੀਪਲ ਡਾਕਟਰ ਸਿਮਰਜੀਤ ਬਰਾੜ, ਮੈਡਮ ਹਰਪ੍ਰੀਤ ਸੰਘਾ ਸ਼ਾਮਿਲ ਹੋਏ। ਜਿਕਰਯੋਗ ਹੈ ਕਿ ਪ੍ਰੋਫੈਸਰ ਇੰਦਰਾ ਪਹੂਜਾ ਨੇ ਇਸ ਇਲਾਕੇ ’ਚ ਉੱਚ ਸਿੱਖਿਆ ਲਈ ਜੋ ਆਪਣਾ ਯੋਗਦਾਨ ਪਾਇਆ ਉਹ ਬੇਸ਼ਕੀਮਤੀ ਹੈ। ਸੰਸਥਾ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੁਆਰਾ ਨਿਯੁਕਤ ਪ੍ਰੋ. ਇੰਦੂ ਦੀ ਦੇਣ ਹਰ ਪੱਖ ਤੋਂ ਲਾਸਾਨੀ ਹੈ। ਜਿਸਨੂੰ ਕਦੇ ਵੀ ਇਹ ਸੰਸਥਾ ਭੁਲਾ ਨਹੀ ਸਕੇਗੀ। ਇਸ ਸਮਾਗਮ ’ਚ ਪ੍ਰੋਫੈਸਰ ਇੰਦਰਾ ਪਹੂਜਾ ਨੇ ਆਪਣੇ ਪੂਰੇ ਪਰਿਵਾਰਿਕ ਮੈਂਬਰਾਂ ਸਮੇਤ ਸ਼ਿਰਕਤ ਕੀਤੀ। ਉਨ੍ਹਾਂ ਨਾਲ ਬਿਤਾਏ ਖੂਬਸੂਰਤ ਸਾਲਾਂ ਦੇ ਤਜਰਬੇ ਸਾਰੇ ਸਟਾਫ ਮੈਂਬਰਜ ਨੇ ਸਾਂਝੇ ਕੀਤੇ ਜਿਸ ਵਿੱਚ ਕਾਲਜ ਵੱਲੋਂ ਸਮੂਹਿਕ ਭਾਵਨਾਵਾਂ ਨੂੰ ਪ੍ਰਗਟਾਉਂਦਾ ਵਿਦਾਇਗੀ ਸਨਮਾਨ ਪੱਤਰ ਡਾ. ਹਰਪ੍ਰੀਤ ਕੌਰ ਵੱਲੋਂ ਪੜਿਆ ਗਿਆ। ਪ੍ਰੋ. ਪੂਨਮ, ਡਾ. ਸੁਨੀਤਾ ਸਿੰਗਲਾ, ਡਾ. ਜਗਸੀਰ ਕੌਰ , ਡਾ. ਵੀਰਪਾਲ ਕੌਰ, ਡਾ. ਰੀਨਾ ਸ਼ਰਮਾ ਨੇ ਇਸ ਮੌਕੇ “ਆਜ ਜਾਨੇ ਕੀ ਜ਼ਿਦ ਨਾ ਕਰੋ “ ਗਜ਼ਲ ਅਤੇ “ਆਗੇ ਵੀ ਜਾਨ ਨਾ ਤੂ” ਗੀਤ ਪੇਸ਼ ਕਰਕੇ ਖੂਬਸੂਰਤ ਅੰਦਾਜ਼ ਵਿੱਚ ਰੰਗ ਬੰਨਿਆ। ਪ੍ਰੋ. ਲਖਬੀਰ ਸਿੰਘ ਨੇ ਇੰਦੂ ਲਈ ਸਵੈ ਰਚਿਤ ਕਵਿਤਾ ਪੇਸ਼ ਕੀਤੀ। ਪ੍ਰੋ. ਸੁਸ਼ਮਾ, ਪ੍ਰੋ. ਸੁਖਦੀਪ ਕੌਰ, ਪ੍ਰੋ. ਡੇਜੀ, ਪ੍ਰੋ. ਅਲੀਸ਼ਾ, ਪ੍ਰੋ. ਓਂਕਾਰ ਸਿੰਘ , ਪ੍ਰੋ. ਮਨਜੀਤ ਸਿੰਘ ਵੱਲੋਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਪ੍ਰੋ. ਇੰਦਰਾ ਨੇ ਕਾਲਜ ਨਾਲ ਆਪਣੇ ਅਟੁੱਟ ਰਿਸ਼ਤੇ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਕਦੇ ਵੀ ਇਸ ਸੰਸਥਾ ਵਿੱਚੋਂ ਮਿਲੇ ਮਾਨ ਸਨਮਾਨ ਪਿਆਰ ਨੂੰ ਭੁਲਾ ਨਹੀ ਸਕਣਗੇ। ਸਟੇਜ ਸੰਚਾਲਨ ਪ੍ਰੋ. ਰਮਨ ਸਿੱਧੂ ਨੇ ਕੀਤਾ। ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਨੇ ਆਪਣੇ ਵਿਦਾਇਗੀ ਸ਼ਬਦਾਂ ’ਚ ਕਿਹਾ ਕਿ ਮੈਡਮ ਦੀ ਅਧਿਆਪਨ ਸੇਵਾ ਕਾਬਿਲੇ ਤਾਰੀਫ ਰਹੀ ਹੈ। ਆਪ ਦੀ ਮਿਹਨਤ ਤੇ ਸਮਰਪਣ ਨੇ ਹੀ ਕਾਲਜ ਨੂੰ ਇਸ ਮੁਕਾਮ ਤੇ ਪਹੁੰਚਾਉਣ ’ਚ ਯੋਗਦਾਨ ਪਾਇਆ। ਆਪ ਹੱਸ ਮੁਖ , ਜਿੰਦਾ ਦਿਲ ਤੇ ਮਿਹਨਤੀ ਸ਼ਖਸੀਅਤ ਹਨ, ਜੋ ਹਰ ਕਿਸੇ ਨੂੰ ਪ੍ਰੇਰਿਤ ਕਰਦੀ ਹੈ। ਅੰਤ ’ਚ ਕਾਲਜ ਵੱਲੋਂ ਆਪ ਨੂੰ ਸਨਮਾਨ ਚਿੰਨ ਅਤੇ ਤੋਹਫ਼ੇ ਭੇਂਟ ਕੀਤੇ ਗਏ।