ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਵਿਦਾਇਗੀ ਪਾਰਟੀ ਕਰਵਾਈ
ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਤਿੰਨ ਵਿਭਾਗ ਵੱਲੋਂ ਵਿਦਾਇਗੀ ਪਾਰਟੀ ਦਾ ਆਯੋਜਨ
Publish Date: Mon, 20 Apr 2026 03:35 PM (IST)
Updated Date: Mon, 20 Apr 2026 03:39 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਤਿੰਨ ਵਿਭਾਗਾਂ ਬੀਸੀਏ, ਬੀਕਾਮ, ਫੈਸ਼ਨ ਡਿਜਾਇਨਿੰਗ ਦੇ ਵਿਦਿਆਰਥੀਆਂ ਵੱਲੋਂ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਦੀ ਕਾਬਲੀਅਤ ਨੂੰ ਪਰਖਣ ਲਈ ਦੋ ਰਾਊਂਡ ਰੱਖੇ ਗਏ। ਪਹਿਲੇ ਰਾਊਂਡ ’ਚ ਰੈਂਪ ਵਾਕ ਕੀਤੀ ਗਈ। ਦੂਸਰੇ ਰਾਊਂਡ ’ਚ ਟੇਲੈਂਟ ਪੇਸ਼ ਕੀਤਾ ਗਿਆ। ਬੀਐਸਸੀ (ਬੀਸੀਏ) ਵਿਚੋਂ ਮਿਸ ਫੇਅਰਵੈੱਲ ਕਿਰਨਦੀਪ, ਮਿਸ ਬਿਊਟੀਫੁਲ ਕਮਲਜੀਤ, ਮਿਸ ਟੇਲੈਂਟ ਵੀਰਪਾਲ ਕੌਰ ਨੂੰ ਚੁਣਿਆ ਗਿਆ। ਬੀਕਾਮ ’ਚ ਮਿਸ ਫੇਅਰਵੈਲ ਹਰਪ੍ਰੀਤ ਕੌਰ, ਮਿਸ ਪਰਸਨੈਲਟੀ ਨਿਰਜਰਾ, ਮਿਸ ਐਲੀਜੈਂਸ ਮਨਜੋਤ ਕੌਰ ਨੇ ਖਿਤਾਬ ਪ੍ਰਾਪਤ ਕੀਤੇ। ਬੀਏ ਫੈਸ਼ਨ ਡੀਜਾਇਨਿੰਗ ’ਚੋਂ ਮਿਸ ਫੇਅਰਵੈਲ ਜਸਪ੍ਰੀਤ, ਫਸਟ ਰਨਰ ਅੱਪ ਸੁਖਮੀਤ, ਸੈਕਿੰਡ ਰਨਰ ਅੱਪ ਸ਼ਰਨਦੀਪ ਕੌਰ ਨੂੰ ਚੁਣਿਆ ਗਿਆ। ਇਸ ਮੌਕੇ ਡਾ. ਸਿਮਰਜੀਤ ਕੌਰ ਬਰਾੜ (ਦਸਮੇਸ਼ ਗਰਲਜ਼ ਐਜੂਕੇਸ਼ਨ) ਅਤੇ ਪ੍ਰੋ: ਇੰਦਰਾ ਰਾਣੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਟੇਜ ਸੰਚਾਲਨ ਦੀ ਭੂਮਿਕਾ ਹਰਮਨ, ਨੀਤੀਕਾ ਅਤੇ ਅਨੀਸਾ ਵਰਮਾ ਨੇ ਨਿਭਾਈ। ਜੱਜਮੈਂਟ ਦੀ ਭੂਮਿਕਾ ਡਾ. ਜਗਦੀਸ਼ ਕੌਰ, ਪ੍ਰੋ: ਅਮਨਦੀਪ ਕੌਰ, ਪ੍ਰੋ. ਪੁਸ਼ਪਿੰਦਰ ਕੌਰ ਨੇ ਨਿਭਾਈ। ਅੰਤ ’ਚ ਕਾਲਜ ਪ੍ਰਿੰਸੀਪਲ ਡਾ. ਐਸ ਐਸ ਸੰਘਾ ਜੀ ਨੇ ਵਿਦਿਆਰਥੀਆਂ ਦੇ ਅਗਲੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।