ਮਿਮਿਟ ’ਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਵਿਸ਼ੇ ’ਤੇ ਲੈਕਚਰ ਕਰਵਾਇਆ
ਮਿਮਿਟ ਮਲੋਟ ਵਿਖੇ ਆਰਟੀਫਿਸ਼ੀਅਲ ਇੰਟੈਲੀਜੈਸੀ ਵਿਸ਼ੇ ਉੱਪਰ ਹੋਇਆ ਐਕਸਪਰਟ ਲੈਕਚਰ
Publish Date: Wed, 11 Feb 2026 03:13 PM (IST)
Updated Date: Wed, 11 Feb 2026 03:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਿਮਿਟ ਮਲੋਟ ਵਿਖੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਮੇਂ ਸਮੇਂ ਸਿਰ ਕਰਵਾਏ ਜਾਣ ਵਾਲੇ ਪ੍ਰੋਗਰਾਮ ਤਹਿਤ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਸੀ ਵਿਸ਼ੇ ਉਪਰ ਇੱਕ ਐਕਸਪਰਟ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਸੋਨੀਆ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ’ਚ ਆਰਟੀਫਿਸ਼ਅਲ ਇੰਟੈਲੀਜੈਸੀ ਵਿਸ਼ੇ ਨੂੰ ਹੋਰ ਰੋਮਾਂਚਿਕ ਤਰੀਕੇ ਨਾਲ ਸਿਖਾਉਣ ਲਈ ਸੰਸਥਾ ਵਿਖੇ ਜੇ ਕਿ ਸਕਿਲ ਹੱਬ ਪੰਚਕੁਲਾ ਦੇ ਡਾਇਰੈਕਟਰ ਡਾ. ਜਸਦੀਪ ਕੌਰ ਨੂੰ ਸੰਸਥਾ ਵਿਖੇ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਡਾ. ਜਸਦੀਪ ਕੌਰ ਵੱਲੋਂ ਮਿਮਿਟ ਦੇ ਵਿਦਿਆਰਥੀਆਂ ਨੂੰ ਆਰਟੀਫਿਸ਼ਅਲ ਇੰਟੈਲੀਜੈਸੀ ਵਿਸ਼ੇ ਨਾਲ ਸੰਬੰਧਿਤ ਬਰੀਕੀਆ ਨੂੰ ਵਿਸਥਾਰ ਪੂਰਵਕ ਸਾਂਝਾ ਕੀਤਾ ਗਿਆ। ਡਾ. ਜਸਦੀਪ ਕੌਰ ਨੇ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਸੀ ਵਿਸ਼ੇ ਨੂੰ ਕਰਨ ਉਪਰੰਤ ਕੰਪਨੀ ’ਚ ਮਿਲਣ ਵਾਲੇ ਨੌਕਰੀ ਦੇ ਮੌਕਿਆਂ ਬਾਰੇ ਵੀ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਸੰਸਥਾ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਸ ਵਿਸ਼ੇ ਨੂੰ ਗੰਭੀਰਤਾ ਨਾਲ ਸਮਝਣਾ ਅਤੇ ਪ੍ਰੈਕਟੀਕਲੀ ਕੰਮ ਕਰਕੇ ਕੰਪਨੀਆਂ ’ਚ ਨੌਕਰੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਡਾ. ਭੁੱਲਰ ਨੇ ਕੰਪਿਊਟਰ ਵਿਭਾਗ ਵੱਲੋਂ ਕਰਵਾਏ ਗਏ। ਇਸ ਐਕਸਪਰਟ ਲੈਕਚਰ ਲਈ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।