ਕੇਂਦਰ ਦੇ ਬਜ਼ਟ ’ਚ ਪੰਜਾਬ ਲਈ ਕੁੱਝ ਵੀ ਨਹੀਂ : ਹਨੀ ਫੱਤਣਵਾਲਾ
ਕੇਂਦਰ ਵੱਲੋਂ ਪੇਸ਼ ਕੀਤੇ ਗਏ ਬਜ਼ਟ ’ਚ ਪੰਜਾਬ ਦੇ ਹਰੇਕ ਵਰਗ ਨੂੰ ਨਿਰਾਸ਼ਾਂ ਦਾ ਸਾਹਮਣਾ ਕਰਨਾ ਪਿਆ: ਹਨੀ ਫੱਤਣਵਾਲਾ
Publish Date: Mon, 02 Feb 2026 04:54 PM (IST)
Updated Date: Mon, 02 Feb 2026 04:55 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ਼ੋ੍ਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਕੇਂਦਰੀ ਬਜ਼ਟ ਸਬੰਧੀ ਕਿਹਾ ਕਿ ਆਮ ਲੋਕਾਂ ਲਈ ਜ਼ਰੂਰੀ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਅਤੇ ਘਟਦੀ ਆਮਦਨ ਹੀ ਅਸਲ ਮਸਲਾ ਹੁੰਦਾ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਬਜ਼ਟ ਇਨ੍ਹਾਂ ਮੁੱਢਲੀਆਂ ਸਹੂਲਤਾਂ ਨੂੰ ਪੂਰਾ ਕਰਨ ’ਚ ਅਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੁਝ ਵਿਸੇਸ਼ ਰਿਆਇਤਾਂ ਕੇਂਦਰ ਨੇ ਕੀ ਦੇਣੀਆਂ ਸੀ, ਪਰ ਵਿੱਤ ਮੰਤਰੀ ਨੇ ਆਪਣੇ ਭਾਸ਼ਣ ’ਚ ਪੰਜਾਬ ਦਾ ਇੱਕ ਵਾਰੀ ਵੀ ਜ਼ਿਕਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਬਜ਼ਟ ਉਸੇ ਦਿਨ ਪੇਸ਼ ਕੀਤਾ ਗਿਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ’ਚ ਆਏ ਹੋਏ ਸਨ, ਪਰ ਪੰਜਾਬ ਨੂੰ ਫਿਰ ਵੀ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਾ ਤਾਂ ਕੋਈ ਵਿਸੇਸ਼ ਪੈਕੇਜ਼ ਮਿਲਿਆ ਤੇ ਨਾ ਹੀ ਕੋਈ ਵੱਡਾ ਪ੍ਰੈਜੈਟਕ ਅਤੇ ਨਾ ਹੀ ਸਾਡੇ ਕਿਸਾਨਾਂ, ਵਪਾਰੀਆਂ, ਉਦਯੋਗਾਂ, ਨੌਜਵਾਨਾਂ ਜਾਂ ਸਰਹੱਦੀ ਇਲਾਕਿਆ ਲਈ ਕੋਈ ਨਵੀਂ ਯੋਜਨਾ ਦਾ ਐਲਾਨ ਕੀਤਾ ਗਿਆ, ਜਿਸ ਕਾਰਨ ਹਰ ਵਰਗ ਦੇ ਲੋਕਾਂ ਦੇ ਸਿਰਫ਼ ਨਿਰਾਸ਼ਾਂ ਹੀ ਹੱਥ ਪੱਲੇ ਪਈ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਗਲ਼ਤ ਨਹੀਂ ਹੋਵੇਗਾ ਕਿ ਕੇਂਦਰੀ ਬਜਟ ਪੰਜਾਬ ਪ੍ਰਤੀ ਲਗਾਤਾਰ ਅਣਗਹਿਲੀ ਨੂੰ ਵੀ ਉਜਾਗਰ ਕਰਦਾ ਹੈ। ਬਜ਼ਟ ਵਿੱਚ ਕਿਸਾਨਾਂ ਲਈ ਨਾ ਤਾਂ ਐਮ. ਐਸ ਪੀ ਨੂੰ ਲੈ ਕੇ ਕੋਈ ਕਾਨੂੰਨੀ ਜਾਂ ਵਿੱਤੀ ਰੋਡਮੈਪ ਦਿੱਤਾ ਗਿਆ ਤੇ ਨਾ ਹੀ ਵੱਧਦੀਆਂ ਖੇਤੀ ਲਾਗਤਾਂ ਤੋਂ ਰਾਹਤ ਜਾਂ ਕਰਜ਼ਾ ਪੁਨਰਗਠਨ ਦੀ ਕੋਈ ਯੋਜਨਾ ਹੈ, ਜਦੋਂ ਕਿ ਪੰਜਾਬ ਦੇ ਕਿਸਾਨ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਹਨੀ ਫੱਤਣਵਾਲਾ ਨੇ ਕਿਹਾ ਕਿ ਕੇਂਦਰ ਵੱਲੋਂ ਪੇਸ਼ ਕੀਤੇ ਗਏ ਬਜ਼ਟ ’ਚ ਮਜ਼ਦੂਰ ਵਰਗ ਨੂੰ ਪੂਰੀ ਤਰ੍ਹਾਂ ਅਣਦੇਖਿਆ ਕੀਤਾ ਗਿਆ ਹੈ।