ਵਿਸ਼ਵ ਰੰਗ ਮੰਚ ਨੂੰ ਸਮਰਪਿਤ ਸਮਾਗਮ 4 ਅਪ੍ਰੈਲ ਨੂੰ
ਵਿਸ਼ਵ ਰੰਗ ਮੰਚ ਨੂੰ ਸਮਰਪਿਤ ਸਮਾਗਮ 04 ਅਪ੍ਰੈਲ ਨੂੰ
Publish Date: Sat, 28 Mar 2026 04:47 PM (IST)
Updated Date: Sat, 28 Mar 2026 04:47 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪੰਜਾਬੀ ਸਾਹਿਤ ਕਲਾ ਤੇ ਸੱਭਿਆਚਾਰ ਦੇ ਪ੍ਰਤੀਕ ਮਲੋਟ ਰੰਗ ਮੰਚ ਮਲੋਟ ਵੱਲੋਂ ਵਿਸ਼ਵ ਰੰਗ ਮੰਚ ਨੂੰ ਸਮਰਪਿਤ ਇੱਕ ਸਮਾਗਮ ਚਾਰ ਅਪ੍ਰੈਲ ਨੂੰ ਸ਼ਾਮ 6 ਵਜੇ ਮਿੰਟ ਕਾਲਜ ਮਲੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਲੋਕ ਰੰਗ ਮੰਚ ਦੇ ਬਾਨੀ ਬਰਾੜ ਸੁਖਬੀਰ ਕੁੰਡਲ ਅਤੇ ਅਜਮੇਰ ਸਿੰਘ ਬਰਾੜ, ਜਸਬੀਰ ਸਿੰਘ ਸੇਖੋਂ, ਜਸਵਿੰਦਰ ਸਿੰਘ ਜੱਸਾ ਕੰਗ, ਨਿਰਮਲ ਦਿਓਲ, ਤਰਸੇਮ ਰਾਹੀ, ਟੀਟੂ ਸੰਧੂ, ਦਰਸ਼ਨ ਜਟਾਣਾ, ਪਰਮਿੰਦਰ ਸਿੰਘ ਬਰਾੜ, ਸੁਖਰਾਜ ਸਿੰਘ ਬਰਾੜ ਨੇ ਦੱਸਿਆ ਕਿ ਲੋਕ ਰੰਗ ਮੰਚ ਦੀ 39ਵੀਂ ਪੇਸ਼ਕਸ਼ ’ਚ ਪੰਜਾਬੀ ਨਾਟਕ ਤੂੰ ਅਗਲਾ ਵਰਕਾ ਫੋਲ ਜਿਸਦੇ ਲੇਖਕ ਨਿਰਦੇਸ਼ਕ ਅਤੇ ਅਦਾਕਾਰ ਡਾ. ਸਾਹਿਬ ਸਿੰਘ ਹਨ ਦੀ ਪੇਸ਼ਕਾਰੀ ਹੋਵੇਗੀ। ਪ੍ਰਬੰਧਕਾਂ ਬਲਵਿੰਦਰ ਚੀਮਾ, ਹੰਸਰਾਜ ਫੁੱਲੇਵਾਲਾ, ਬਲਰਾਜ ਮਾਨ, ਬੋਬੀ ਕੰਗ, ਕਾਕਾ ਬਰਾੜ, ਕੁਲਦੀਪ ਸਿੰਘ ਦਾਨੇਵਾਲਾ, ਹਰਿੰਦਰ ਜੱਸ, ਰਸ਼ੀ ਹਿਰਦੇਪਾਲ, ਸਤਪਾਲ ਭੂੰਦੜ, ਲਾਲੀ ਮਾਨ, ਚੇਤਨ ਭੂਰਾ ਨੇ ਇਹ ਵੀ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣਗੇ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਮਿਮਿਟ ਦੇ ਡਾਇਰੈਕਟਰ ਪ੍ਰਿੰਸੀਪਲ ਜਸਕਰਨ ਸਿੰਘ ਭੁੱਲਰ ਸ਼ਾਮਿਲ ਹੋਣਗੇ।