ਬੀਆਈਐੱਸ ਮਿਆਰਾਂ ਸਬੰਧੀ ਲੇਖ ਤੇ ਕਵਿਜ਼ ਮੁਕਾਬਲੇ ਕਰਵਾਏ
ਬੀਆਈਐਸ ਮਿਆਰਾਂ ਬਾਰੇ ਲੇਖ ਲਿਖਣ ਤੇ ਕਵਿਜ਼ ਮੁਕਾਬਲੇ ਕਰਵਾਏ
Publish Date: Fri, 13 Feb 2026 05:36 PM (IST)
Updated Date: Fri, 13 Feb 2026 05:39 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਦੇ ਬੀਆਈਐੱਸ ਸਟੈਂਡਰਡ ਕਲੱਬ 5556 ਵੱਲੋਂ 75 ਕਲੱਬ ਮੈਂਬਰਾਂ ਲਈ ਬੀਆਈਐਸ ਮਿਆਰਾਂ ਬਾਰੇ ਲੇਖ ਲਿਖਣ ਅਤੇ ਕਵਿਜ਼ ਮੁਕਾਬਲੇ ਦਾ ਸਫਲ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਰੋਜ਼ਾਨਾ ਦੇ ਜੀਵਨ ਅਤੇ ਰਾਸ਼ਟਰ ਨਿਰਮਾਣ ’ਚ ਗੁਣਵੱਤਾ ਅਤੇ ਮਿਆਰਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਮੁਕਾਬਲਾ ਸਕੂਲ ਦੇ ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਦੀ ਰਹਿਨੁਮਾਈ ਹੇਠ ਹੋਇਆ। ਸਟੈਂਡਰਡ ਕਲੱਬ ਮੈਨਟਰ ਕਮਲਪ੍ਰੀਤ ਅਤੇ ਸੋਨੀਆ ਰਾਣੀ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਕੈਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਮੁਕਾਬਲੇ ’ਚ ਪਹਿਲਾ ਇਨਾਮ ਰਿਪਨਪ੍ਰੀਤ ਕੌਰ (11ਵੀਂ ਸਾਇੰਸ), ਦੂਜਾ ਇਨਾਮ ਗਗਨਦੀਪ ਕੌਰ (12ਵੀਂ ਸਾਇੰਸ), ਤੀਜਾ ਇਨਾਮ ਸਰਗਮ (10ਵੀਂ ਕਲਾਸ) ਅਤੇ ਕੋਮਲਪ੍ਰੀਤ ਕੌਰ (12ਵੀਂ ਸਾਇੰਸ) ਨੇ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾਕਟਰ ਮਨੀਸ਼ਾ ਗੁਪਤਾ ਅਤੇ ਕਲੱਬ ਮੈਂਟਰ ਕਮਲਪ੍ਰੀਤ ਵੱਲੋਂ ਵਿਦਿਆਰਥੀਆਂ ਨੂੰ ਸੁਰੱਖਿਆ ਅਤੇ ਗੁਣਵੱਤਾ ਯਕੀਨੀ ਬਣਾਉਣ ਵਿੱਚ ਮਿਆਰਾਂ ਦੀ ਮਹੱਤਤਾ ਸਮਝਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਐਕਟੀਵਿਟੀ ਇੰਚਾਰਜ ਮਨਦੀਪ ਕੌਰ ਅਤੇ ਹਰਪ੍ਰੀਤ ਕੌਰ ਮੌਜੂਦ ਰਹੇ।