ਮਲੋਟ ਆਸ਼ਰਮ ’ਚ ‘ਗੁਰਬਾਣੀ ਪ੍ਰੋਗਰਾਮ’ ਕਰਵਾਇਆ
ਮਲੋਟ ਆਸ਼ਰਮ ’ਚ “ਗੁਰਬਾਣੀ ਪ੍ਰੋਗਰਾਮ” ਦਾ ਭਵਿਆ ਆਯੋਜਨ
Publish Date: Mon, 30 Mar 2026 04:47 PM (IST)
Updated Date: Mon, 30 Mar 2026 04:48 PM (IST)
ਵਰਿੰਦਰ ਬੱਬੂ, ਪੰਜਾਬੀ ਜਾਗਰਣ ਲੰਬੀ : ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਮਲੋਟ ਸਥਿਤ ਆਸ਼ਰਮ ’ਚ ਸ਼ਰਧਾ, ਭਗਤੀ ਅਤੇ ਆਧਿਆਤਮਿਕ ਚੇਤਨਾ ਨਾਲ ਭਰਪੂਰ ‘ਗੁਰਬਾਣੀ ਪ੍ਰੋਗਰਾਮ’ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਪਰਮ ਪੂਜਨੀਯ ਗੁਰਦੇਵ ਸਰਵ ਸ੍ਰੀ ਆਸ਼ੁਤੋਸ਼ ਮਹਾਰਾਜ ਦੇ ਸ਼ਿਸ਼ਿਆ ਗੁਰਭਾਈ ਮੰਗਲ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਗੁਰਬਾਣੀ ਦੇ ਗੂੜ੍ਹ ਆਧਿਆਤਮਿਕ ਭੇਦਾਂ ’ਤੇ ਪ੍ਰਕਾਸ਼ ਪਾਇਆ। ਉਨ੍ਹਾਂ ਕਿਹਾ ਕਿ ਗੁਰਬਾਣੀ ਸਿਰਫ਼ ਉਚਾਰਣ ਕਰਨ ਦੀ ਵਸਤੂ ਨਹੀਂ, ਸਗੋਂ ਇਸ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਹੀ ਸੱਚੀ ਸਾਧਨਾ ਹੈ। ਗੁਰਬਾਣੀ ਅਨੁਸਾਰ ਅਸਲੀ ਸੁੱਖ ਬਾਹਰੀ ਵਸਤੂਆਂ ’ਚ ਨਹੀਂ, ਸਗੋਂ ਆਤਮਾ ਦਾ ਪਰਮਾਤਮਾ ਨਾਲ ਏਕਤਾ ਦੇ ਅਨੁਭਵ ’ਚ ਵੱਸਦਾ ਹੈ। ਗੁਰਭਾਈ ਮੰਗਲ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ ਗੁਰਬਾਣੀ ਦੇ ਅਸਲੀ ਅਰਥ ਨੂੰ ਸਮਝਣਾ ਸੰਭਵ ਨਹੀਂ ਹੈ। ਜਦੋਂ ਸਾਧਕ ਗੁਰੂ ਤੋਂ ਨਾਮ ਦੀਖਿਆ ਪ੍ਰਾਪਤ ਕਰਕੇ ਨਿਯਮਿਤ ਸਾਧਨਾ ਕਰਦਾ ਹੈ, ਤਦ ਹੀ ਉਹ ਗੁਰਬਾਣੀ ਦੇ ਗੂੜ੍ਹ ਸੰਦੇਸ਼ ਨੂੰ ਆਪਣੇ ਜੀਵਨ ’ਚ ਅਨੁਭਵ ਕਰਦਾ ਹੈ ਅਤੇ ਉਸਦਾ ਜੀਵਨ ਸਕਾਰਾਤਮਕ ਬਦਲਾਅ ਵੱਲ ਵਧਦਾ ਹੈ। ਅੰਤ ’ਚ ਸੰਸਥਾਨ ਵੱਲੋਂ ਸਭ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਿਆ ਗਿਆ ਅਤੇ ਸਮਾਜ ’ਚ ਆਧਿਆਤਮਿਕ ਜਾਗਰੂਕਤਾ ਫੈਲਾਉਣ ਲਈ ਅਜਿਹੇ ਪ੍ਰੋਗਰਾਮਾਂ ’ਚ ਵੱਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ ਗਈ।