ਕਿਰਾਏਦਾਰ ਜਾਂ ਲੇਬਰ ਵੱਜੋਂ ਰਹਿੰਦੇ ਲੋਕਾਂ ਦੀ ਵੈਰੀਫਿਕੇਸ਼ਨ ਜ਼ਰੂਰੀ : ਐੱਸਐੱਚਓ ਹਰਗੋਬਿੰਦ ਸਿੰਘ
ਬਾਹਰੀ ਰਾਜਾਂ/ਦੇਸ਼ਾਂ ਤੋਂ ਗਿੱਦੜਬਾਹਾ ਵਿਖੇ ਕਿਰਾਏਦਾਰ ਜਾਂ ਲੇਬਰ ਵੱਜੋਂ ਰਹਿੰਦੇ ਲੋਕਾਂ ਦੀ ਵੈਰੀਫਿਕੇਸ਼ਨ ਜ਼ਰੂਰੀ : ਐੱਸਐੱਚਓ ਹਰਗੋਬਿੰਦ ਸਿੰਘ
Publish Date: Sun, 15 Feb 2026 04:20 PM (IST)
Updated Date: Sun, 15 Feb 2026 04:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਗਿੱਦੜਬਾਹਾ ਪੁਲਿਸ ਵੱਲੋਂ ਬਾਹਰੀ ਰਾਜਾਂ ਤੋਂ ਗਿੱਦੜਬਾਹਾ ਵਿਖੇ ਕਿਰਾਏ ’ਤੇ ਰਹਿ ਰਹੇ ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਐੱਸਆਈ ਹਰਗੋਬਿੰਦ ਸਿੰਘ ਮਾਨ ਨੇ ਦੱਸਿਆ ਕਿ ਗਿੱਦੜਬਾਹਾ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ’ਚ ਜਿੰਨਾ ਵੀ ਲੋਕਾਂ ਪਾਸ ਹੋਰਨਾ ਰਾਜਾਂ ਤੋਂ ਕਿਰਾਏਦਾਰ, ਲੇਬਰ ਅਤੇ ਨੇਪਾਲੀ ਚੌਂਕੀਦਾਰ ਤੇ ਰਸੋਈਏ ਆਦਿ ਰਹਿ ਰਹੇ ਹਨ, ਉਹ ਪੁਲਿਸ ਵੱਲੋਂ ਤਿਆਰ ਕੀਤੇ ਗਏ ਫਾਰਮ ਅਨੁਸਾਰ ਉਨ੍ਹਾਂ ਦੀ ਵੈਰੀਫਿਕੇਸ਼ਨ ਅਗਲੇ 15 ਦਿਨਾਂ ਵਿਚ ਜਰੂਰ ਕਰਵਾ ਲੈਣ। ਉਨ੍ਹਾਂ ਦੱਸਿਆ ਕਿ ਲੋਕਲ ਪੱਧਰ ’ਤੇ ਵੈਰੀਫਿਕੇਸ਼ਨ ਪੂਰੀ ਹੋਣ ਉਪਰੰਤ ਪੁਲਿਸ ਕਿਰਾਏਦਾਰ ਵਜੋਂ ਰਹਿ ਰਹੇ ਲੋਕਾਂ ਵੱਲੋਂ ਦਿੱਤੇ ਪਤਿਆਂ ’ਤੇ ਆਪਣੇ ਪੱਧਰ ਤੇ ਉਨ੍ਹਾਂ ਦੇ ਪਿਛੋਕੜ ਬਾਰੇ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਕਰੇਗੀ। ਉਨ੍ਹਾਂ ਦੱਸਿਆ ਕਿ ਕਿਰਾਏਦਾਰ ਆਦਿ ਬਾਰੇ ਵੈਰੀਫਿਕਸ਼ਨ ਨਾ ਕਰਵਾਉਣ ਵਾਲਿਆਂ ਵਿਰੁੱਧ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।