ਸਰਕਾਰੀ ਕਾਲਜ ਦੇ ਵਿਦਿਆਰਥੀ ਨੇ ਨੁਮਾਇੰਦਗੀ ਕੀਤੀ
ਸਰਕਾਰੀ ਕਾਲਜ ਦੇ ਵਿਦਿਆਰਥੀ ਨੇ ‘ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾੱਗ 2026’ ’ਚ ਪੰਜਾਬ ਰਾਜ ਵੱਲੋਂ ਨੁਮਾਇੰਦਗੀ ਕੀਤੀ
Publish Date: Wed, 28 Jan 2026 04:32 PM (IST)
Updated Date: Wed, 28 Jan 2026 04:34 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਿੰਸੀਪਲ ਡਾ. ਜਯੋਤਸਨਾ ਦੀ ਅਗਵਾਈ ਤੇ ਵਾਇਸ ਪ੍ਰਿੰਸੀਪਲ ਡਾ. ਹਰਦਵਿੰਦਰ ਸਿੰਘ ਬਰਾੜ ਦੇ ਯਤਨਾਂ ਸਦਕਾ ਬੀਸੀਏ ਭਾਗ ਤੀਜਾ ਦੇ ਵਿਦਿਆਰਥੀ ਅਤੇ ਐੱਨਐੱਸਐੱਸ ਵਲੰਟੀਅਰ ਨਮਨ ਸੁਖੀਜਾ ਨੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੁਆਰਾ ‘ਯੁਵਾ ਭਾਰਤ ਪ੍ਰੋਗਰਾਮ’ ਤਹਿਤ 9 ਤੋਂ 12 ਜਨਵਰੀ ਤੱਕ ਨਵੀਂ ਦਿੱਲੀ ’ਚ ਕਰਵਾਏ ਗਏ ਰਾਸ਼ਟਰ ਪੱਧਰੀ ‘ਵਿਕਸਿਤ ਭਾਰਤ ਯੁਵਾ ਲੀਡਰਜ਼ ਸੰਵਾਦ 2026‘ ’ਚ ਪੰਜਾਬ ਰਾਜ ਵੱਲੋਂ ਗਏ ਵਿਦਿਆਰਥੀ ਡੈਲੀਗੇਟ ’ਚ ਸ਼ਮੂਲੀਅਤ ਕਰਦੇ ਹੋਏ ਪੰਜਾਬ ਰਾਜ ਤਰਫ਼ੋਂ ਨੁਮਾਇੰਦਗੀ ਕੀਤੀ। ਪ੍ਰਿੰਸੀਪਲ ਡਾ. ਜਯੋਤਸਨਾ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਰਕਾਰ ਦੁਆਰਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਰਵਾਈਆਂ ਜਾਂਦੀਆਂ ਗਤੀਵਿਧੀਆਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ’ਵਿੱਚ ਡਾ. ਹਰਦਵਿੰਦਰ ਸਿੰਘ ਬਰਾੜ, ਐੱਨਐੱਸਐੱਸ ਇੰਚਾਰਜ ਪ੍ਰੋ. ਕੰਵਰਜੀਤ ਸਿੰਘ ਬਰਾੜ, ਪ੍ਰੋ. ਦੀਪਇਦਰ ਸਿੰਘ, ਦੌਲਧ ਸਿੰਘ ਬਾਰੜ, ਪ੍ਰੋ. ਬੇਅੰਤ ਕੌਰ, ਪ੍ਰੋ. ਰਾਜਵੀਰ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।