ਨਿਊਟਨ ਵਰਲਡ ਸਕੂਲ ਮਲੋਟ ਨੇ ‘ਹੁਨਰਬਾਜ਼-ਸੀਜ਼ਨ-2’ ਕਰਵਾਇਆ
ਨਿਊਟਨ ਵਰਲਡ ਸਕੂਲ ਮਲੋਟ ਵੱਲੋਂ ‘ਹੁਨਰਬਾਜ਼-ਸੀਜ਼ਨ 2’ ਦਾ ਸਫਲ ਆਯੋਜਨ
Publish Date: Wed, 07 Jan 2026 05:45 PM (IST)
Updated Date: Wed, 07 Jan 2026 05:47 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਨਿਊਟਨ ਵਰਲਡ ਸਕੂਲ ਮਲੋਟ ’ਚ ਹੁਨਰਬਾਜ਼-ਸੀਜ਼ਨ 2 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ’ਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਰਚਨਾਤਮਕਤਾ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ। ਇਸ ਕਾਰਜਕ੍ਰਮ ਨੇ ਬੱਚਿਆਂ ਨੂੰ ਆਪਣੀਆਂ ਕਲਾਵਾਂ ਨੂੰ ਮੰਚ ’ਤੇ ਦਰਸਾਉਣ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ। ਇਸ ਪ੍ਰੋਗਰਾਮ ਦਾ ਸਫਲ ਆਯੋਜਨ ਸੰਜੀਵ ਚਾਰਲਜ਼ ਅਤੇ ਆਕਾਸ਼ ਵੱਲੋਂ ਕੀਤਾ ਗਿਆ। ਮੁਕਾਬਲਿਆਂ ਦਾ ਮੁਲਾਂਕਣ ਮਾਣਯੋਗ ਜੱਜਾਂ ਸੰਜੀਵ ਚਾਰਲਜ਼ ਅਤੇ ਨਿਖਿਲ ਮਹੰਦੀ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨਾਂ ਵਜੋਂ ਮਿਸ ਮੋਨਿਕਾ ਸ਼ਰਮਾ, ਪ੍ਰਿੰਸੀਪਲ, ਡਿਪਸ ਸਕੂਲ਼ ਮਲੋਟ ਅਤੇ ਮਿਸ ਮਧੂ ਗੁਪਤਾ, ਸੀਏਓ ਅਤੇ ਪ੍ਰਿੰਸੀਪਲ, ਨਿਊਟਨ ਵਰਲਡ ਸਕੂਲ ਮਲੋਟ ਅਤੇ ਅਕਾਦਮਿਕ ਅਫਸਰ ਪਾਰੁਲ ਸੋਨੀ ਦੀ ਹਾਜ਼ਰੀ ਨੇ ਸਮਾਰੋਹ ਦੀ ਸ਼ਾਨ ਵਧਾਈ। ਉਨ੍ਹਾਂ ਦੇ ਪ੍ਰੇਰਣਾਦਾਇਕ ਵਿਚਾਰਾਂ ਨੇ ਵਿਦਿਆਰਥੀਆਂ ਦਾ ਮਨੋਬਲ ਹੋਰ ਉੱਚਾ ਕੀਤਾ। ਹੁਨਰਬਾਜ਼-ਸੀਜ਼ਨ 2 ਖੁਸ਼ਗਵਾਰ ਯਾਦਾਂ ਨਾਲ ਸੰਪੰਨ ਹੋਇਆ ਅਤੇ ਨਿਊਟਨ ਵਰਲਡ ਸਕੂਲ ਦੀ ਸਮਪੂਰਨ ਸਿੱਖਿਆ ਅਤੇ ਪ੍ਰਤਿਭਾ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਇਆ।