ਨੌਵੀਂ ’ਚੋਂ ਅੱਵਲ ਰਹੀ ਏਕਤਾ ਜੋਸ਼ੀ ਦਾ ਸਨਮਾਨ
ਨੌਵੀਂ ਜਾਮਤ ’ਚੋਂ ਅੱਵਲ ਵਿਦਿਆਰਥਣ ਏਕਤਾ ਜੋਸ਼ੀ ਸਨਮਾਨਿਤ
Publish Date: Sun, 29 Mar 2026 04:39 PM (IST)
Updated Date: Sun, 29 Mar 2026 04:42 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਜਲਾਲਾਬਾਦ ਰੋਡ ਬਾਈਪਾਸ ਸਥਿਤ ਜੀਜੀਐਸ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਏਕਤਾ ਜੋਸ਼ੀ ਪੁੱਤਰ ਜਗਦੀਸ਼ ਜੋਸ਼ੀ, ਪੋਤੀ ਪੰਡਿਤ ਪੂਰਨ ਜੋਸ਼ੀ ਨੇ ਨੌਵੀਂ ਜਮਾਤ ’ਚ ਸਕੂਲ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਿੰਸੀਪਲ ਕਿਰਨ ਕੱਕੜ ਵੱਲੋਂ ਏਕਤਾ ਜੋਸ਼ੀ ਨੂੰ ਸਕੂਲ ’ਚ ਪਹਿਲਾ ਸਥਾਨ ਹਾਸਲ ਕਰਨ ’ਤੇ ਮੈਡਲ ਤੇ ਰਿਪੋਰਟ ਕਾਰਡ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਗਈ।