ਈਕੋ ਕਲੱਬ ਵੱਲੋਂ ਅਪਸਾਈਕਲਡ ਕਰਾਫਟ ਦੀ ਪੇਸ਼ਕਾਰੀ
ਮਾਪੇ ਅਧਿਆਪਕ ਮਿਲਣੀ ਦੌਰਾਨ ਈਕੋ ਕਲੱਬ ਵੱਲੋਂ ਅਪਸਾਈਕਲਡ ਕਰਾਫਟ ਦੀ ਪੇਸ਼ਕਾਰੀ
Publish Date: Tue, 03 Feb 2026 04:27 PM (IST)
Updated Date: Tue, 03 Feb 2026 04:29 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਵਾਤਾਵਰਣ, ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲਿਆ ਭਾਰਤ ਸਰਕਾਰ ਦੇ ਵਾਤਾਵਰਨ ਸਿੱਖਿਆ ਕਾਰਜਕ੍ਰਮ ਦੀਆਂ ਹਦਾਇਤਾਂ ਅਤੇ ਪੰਜਾਬ ਰਾਜ ਵਿਗਿਆਨ ਅਤੇ ਟੈਕਨੋਲੋਜੀ ਕੌਂਸਲ ਦੇ ਤਹਿਤ ਜੇਐਨਜੇ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਵਿਖੇ ਸਕੂਲ ਦੇ ਈਕੋ ਕਲੱਬ ਵੱਲੋਂ, ਸੀਟੂਸੀ ਡੀਏਵੀ ਲਾਈਫ ਵਰਕਸ਼ਾਪ; ਜਮਾਤ ਅਤੇ ਸੁਸਾਇਟੀ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਵੱਲੋਂ ਅਪਸਾਈਕਲਿੰਗ ਦਾ ਵੇਸਟ ਪ੍ਰੋਗਰਾਮ ਅਧੀਨ ਮਟੀਰੀਅਲ ਤੋਂ ਤਿਆਰ ਉਪਯੋਗੀ ਸਮੱਗਰੀ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਆਯੋਜਿਤ ਮਾਪੇ ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੇ ਵਿਦਿਆਰਥੀਆਂ ਵੱਲੋਂ ਵੇਸਟ ਮਟੀਰੀਅਲ ਨਾਲ ਤਿਆਰ ਵੱਖ ਵੱਖ ਵਸਤੂਆਂ ਦੀ ਪ੍ਰਦਰਸ਼ਨੀ ਨੂੰ ਦੇਖਿਆ। ਇਸ ਸੰਬੰਧੀ ਪ੍ਰਿੰ. ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਸਕੂਲ ਦੇ ਈਕੋ ਕਲੱਬ ਦੇ ਇੰਚਾਰਜ ਭੁਪਿੰਦਰ ਸਿੰਘ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਵੱਲੋਂ ਘਰ ਵਿੱਚ ਬਚੇ ਹੋਏ ਵੇਸਟ ਮਟੀਰੀਅਲ ਨਾਲ ਤਿਆਰ ਕੀਤੀਆਂ ਉਪਯੋਗੀ ਵਸਤੂਆਂ ਨੂੰ ਪ੍ਰਦਰਸ਼ਨੀ ਦੇ ਮਾਧਿਆਮ ਰਾਹੀ ਮਾਪਿਆਂ ਨੂੰ ਦਿਖਾਈਆਂ ਗਈਆਂ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਐਕਟੀਵਿਟੀ ਕਰਨ ਨਾਲ ਵਿਦਿਆਰਥੀਆਂ ਵਿੱਚ ਗਿਆਨਤਮਕ, ਰਚਨਾਤਮਕ ਅਤੇ ਅਗਾਹ ਵਧੂ ਸੋਚ ਪੈਦਾ ਹੁੰਦੀ ਹੈ ਜਿਸ ਨਾਲ ਵਾਤਾਵਰਨ ਨੂੰ ਅਸੀਂ ਵੇਸਟ ਮਟੀਰੀਅਲ ਤੋਂ ਮੁਕਤ ਕਰਨ ਵਿੱਚ ਸਹਾਇਤਾ ਕਰ ਸਕਦੇ ਹਾਂ।