ਕਾਰ ਸਮੇਤ ਰਾਜਸਥਾਨ ਨਹਿਰ ’ਚ ਡਿੱਗਿਆ ਚਾਲਕ
ਕਾਰ ਸਮੇਤ ਚਾਲਕ ਰਾਜਸਥਾਨ ਨਹਿਰ ’ਚ ਡਿੱਗਿਆ
Publish Date: Tue, 03 Feb 2026 05:46 PM (IST)
Updated Date: Tue, 03 Feb 2026 05:47 PM (IST)
ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਲੰਬੀ ਦੇ ਪਿੰਡ ਮਾਹੂਆਣਾ ਦੇ ਕੋਲ ਰਾਜਸਥਾਨ ਨਹਿਰ ’ਚ ਬੀਤੇ ਸੋਮਵਾਰ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਕਾਰ ਸਮੇਤ ਇਕ ਵਿਅਕਤੀ ਡਿੱਗ ਗਿਆ। ਕਾਰ ਚਾਲਕ ਪਿੰਡ ਲੰਬੀ ਤੋਂ ਮਲੋਟ ਵੱਲ ਨੂੰ ਆ ਰਿਹਾ ਸੀ ਕਿ ਪਿ਼ੰਡ ਮਾਹੂਆਣਾ ਕੋਲੋਂ ਲੰਘਦੀਆਂ ਜੁੜਵਾਂ ਨਹਿਰਾਂ ’ਚ ਰਾਜਸਥਾਨ ਨਹਿਰ ’ਚ ਉਸਦੀ ਕਾਰ ਡਿੱਗ ਗਈ। ਕਾਰ ਡਿੱਗਣ ਦੇ ਅਸਲ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ। ਇਕੱਤਰ ਜਾਣਕਾਰੀ ਚਾਲਕ ਹਰਦੀਪ ਸਿੰਘ (45) ਵਾਸੀ ਪਿੰਡ ਲੰਬੀ ਜੋਕਿ ਇਕ ਪ੍ਰਾਈਵੇਟ ਬੈਂਕ ’ਚ ਕੰਮ ਕਰਦਾ ਹੈ ਜੋ ਕਿ ਪਿੰਡ ਲੰਬੀ ਤੋਂ ਮਲੋਟ ਵੱਲ ਆ ਰਿਹਾ ਸੀ ਕਿ ਉਸਦੀ ਕਾਰ ਨਹਿਰ ’ਚ ਡਿੱਗ ਗਈ। ਓਧਰ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਵੱਡੀ ਗਿਣਤੀ ’ਚ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਪੁਲਿਸ ਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ, ਜਿਨ੍ਹਾਂ ਵੱਲੋਂ ਨਹਿਰ ’ਚੋਂ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਮੰਗਲਵਾਰ ਸ਼ਾਮ ਤੱਕ ਭਾਲ ਜਾਰੀ ਸੀ। ਖ਼ਬਰ ਲਿਖੇ ਜਾਣ ਤੱਕ ਕਾਰ ਅਤੇ ਚਾਲਕ ਦਾ ਕੋਈ ਪਤਾ ਨਹੀਂ ਲੱਗ ਸਕਿਆ ਸੀ।