ਡਾ. ਮਿਰਨਾਲ ਬਾਂਸਲ ਨੇ ਅਹੁਦਾ ਸੰਭਾਲਿਆ
ਡਾ. ਮਿਰਨਾਲ ਬਾਂਸਲ ਵੱਲੋਂ ਸੀਐਚਸੀ ਦੋਦਾ ਵਿਖੇ ਸੀਨੀਅਰ ਮੈਡੀਕਲ ਅਫਸਰ ਵਜੋਂ ਕਾਰਜ ਭਾਰ ਸੰਭਾਲਿਆ
Publish Date: Sat, 21 Mar 2026 04:32 PM (IST)
Updated Date: Sat, 21 Mar 2026 04:34 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ, ਦੋਦਾ : ਡਾ. ਮਿਰਨਾਲ ਬਾਂਸਲ ਐਮਡੀ ਮੈਡੀਸਨ ਵੱਲੋਂ ਬਤੌਰ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਦੋਦਾ ਦਾ ਕਾਰਜ ਭਾਰ ਸੰਭਾਲਿਆ ਗਿਆ। ਇਸਤੋਂ ਪਹਿਲਾ ਉਹ ਬਤੌਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਸਨ। ਜੁਆਇਨਿੰਗ ਉਪਰੰਤ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਿੱਤੀਆ ਜਾਂਦੀਆ ਸਾਰੀਆਂ ਸਿਹਤ ਸਹੂਲਤਾਂ ਅਤੇ ਸਟਾਫ ਅਤੇ ਪੈਰਾ ਮੈਡੀਕਲ ਸਟਾਫ ਦੇ ਸਹਿਯੋਗ ਨਾਨ ਗਰਾਸ ਰੂਟ ਲੈਵਲ ਤੱਕ ਪਹੁੰਚਾਈਆ ਜਾਣਗੀਆਂ। ਇਸ ਮੌਕੇ ਡਾ. ਰੋਬਿਨ ਕੁਮਾਰ, ਸੁਖਵਿੰਦਰ ਸਿੰਘ ਮ.ਪ.ਹ.ਸ , ਕਿਰਨ ਬਾਲਾ ਨਰਸਿੰਗ ਸਿਸਸਟਰ, ਮਨੀਤਾ, ਗੁਰਪ੍ਰੀਤ ਕੌਰ ਸਟਾਫ ਨਰਸ ਚਮਕੌਰ ਸਿੰਘ ਐਮ ਐਲ ਟੀ, ਗਗਨਦੀਪ ਸਿੰਘ ਭੁੱਲਰ ਬੀ.ਈ.ਈ, ਕੁਲਵਿੰਦਰ ਸਿੰਘ ਸੀਨੀਅਰ ਸਹਾਇਕ, ਗਗਨਦੀਪ ਸਿੰਘ ਜੁਨੀਅਰ ਸਹਾਇਕ, ਜਗਮੀਤ ਸਿੰਘ ਮ.ਪ.ਹ.ਵ., ਕਾਂਤਾ ਰਾਣੀ, ਸੁਖਪਾਲ ਕੌਰ ਮ.ਪ.ਹ.ਵ ਸੁਖਪਾਲ ਸਿੰਘ ਐਸਟੀਐਸ, ਦੀਪਕ ਕੁਮਾਰ ਕੰਪਿਉਟਰ ਅਪਰੇਟਰ, ਰਾਕੇਸ਼ ਸ਼ਰਮਾ, ਅਮਨੀਤ ਕੌਰ ਵਾਰਡ ਅਟੇਡੈਂਟ, ਹਾਜਰ ਸਨ।