ਡਾ. ਮਿਰਨਾਲ ਬਾਂਸਲ ਵੱਲੋਂ ਸੀਐਚਸੀ ਦੋਦਾ ਵਿਖੇ ਚਰਾਜ ਸੰਭਾਲਿਆ
ਡਾ. ਮਿਰਨਾਲ ਬਾਂਸਲ ਵੱਲੋਂ ਸੀਐਚਸੀ ਦੋਦਾ ਵਿਖੇ ਸੀਨੀਅਰ ਮੈਡੀਕਲ ਅਫਸਰ ਵਜੋਂ ਕਾਰਜ ਭਾਰ ਸੰਭਾਲਿਆ
Publish Date: Fri, 20 Mar 2026 07:03 PM (IST)
Updated Date: Fri, 20 Mar 2026 07:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਡਾ. ਮਿਰਨਾਲ ਬਾਂਸਲ ਐਮਡੀ ਮੈਡੀਸਨ ਵੱਲੋਂ ਬਤੌਰ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਦੋਦਾ ਦਾ ਕਾਰਜ ਭਾਰ ਸੰਭਾਲਿਆ ਗਿਆ। ਇਸਤੋਂ ਪਹਿਲਾ ਉਹ ਬਤੌਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਸਨ। ਪਿਛਲੇ ਦਿਨੀਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਉਨ੍ਹਾਂ ਨੂੰ ਪੱਦ ਉਨੱਤ ਕਰਕੇ ਸੀਨੀਅਰ ਮੈਡੀਕਲ ਅਫਸਰ ਦੋਦਾ ਲਗਾਇਆ ਗਿਆ ਸੀ। ਅੱਜ ਉਨ੍ਹਾਂ ਨੇ ਆਪਣੀ ਜੁਆਇਨਿੰਗ ਉਪਰੰਤ ਕਿਹਾ ਕੀ ਸਿਹਤ ਵਿਭਾਗ ਵੱਲੋਂ ਦਿੱਤੀਆ ਜਾਂਦੀਆ ਸਾਰੀਆਂ ਸਿਹਤ ਸਹੂਲਤਾਂ ਅਤੇ ਸਟਾਫ ਅਤੇ ਪੈਰਾ ਮੈਡੀਕਲ ਸਟਾਫ ਦੇ ਸਹਿਯੋਗ ਨਾਨ ਗਰਾਸ ਰੂਟ ਲੈਵਲ ਤੱਕ ਪਹੁੰਚਾਈਆ ਜਾਣਗੀਆਂ। ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਜੱਚਾ ਬੱਚਾ ਸਿਹਤ ਸੇਵਾਵਾਂ ਨੂੰ ਹੋਰ ਉੱਚਾ ਚੱਕਣ ਦੇ ਯੋਗ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ’ਚ ਜਾਗਰੂਕਤਾ ਮੁਹਿੰਮ ਚਲਾ ਕੇ ਹਰ ਵਰਗ ਨੂੰ ਬਿਮਾਰੀਆਂ ਪ੍ਰਤੀ ਅਤੇ ਉਨ੍ਹਾਂ ਦੇ ਇਲਾਜ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਉਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਅਤੇ ਸਮੇਂ ਦੀ ਪਬੰਦਗੀ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਡਾ. ਰੋਬਿਨ ਕੁਮਾਰ, ਸੁਖਵਿੰਦਰ ਸਿੰਘ ਮ.ਪ.ਹ.ਸ , ਕਿਰਨ ਬਾਲਾ ਨਰਸਿੰਗ ਸਿਸਸਟਰ, ਮਨੀਤਾ, ਗੁਰਪ੍ਰੀਤ ਕੌਰ ਸਟਾਫ ਨਰਸ ਚਮਕੌਰ ਸਿੰਘ ਐਮ ਐਲ ਟੀ, ਗਗਨਦੀਪ ਸਿੰਘ ਭੁੱਲਰ ਬੀ.ਈ.ਈ, ਕੁਲਵਿੰਦਰ ਸਿੰਘ ਸੀਨੀਅਰ ਸਹਾਇਕ, ਗਗਨਦੀਪ ਸਿੰਘ ਜੁਨੀਅਰ ਸਹਾਇਕ, ਜਗਮੀਤ ਸਿੰਘ ਮ.ਪ.ਹ.ਵ., ਕਾਂਤਾ ਰਾਣੀ, ਸੁਖਪਾਲ ਕੌਰ ਮ.ਪ.ਹ.ਵ ਸੁਖਪਾਲ ਸਿੰਘ ਐਸਟੀਐਸ, ਦੀਪਕ ਕੁਮਾਰ ਕੰਪਿਉਟਰ ਅਪਰੇਟਰ, ਰਾਕੇਸ਼ ਸ਼ਰਮਾ, ਅਮਨੀਤ ਕੌਰ ਵਾਰਡ ਅਟੇਡੈਂਟ, ਹਾਜਰ ਸਨ।